ArticlesFeaturedUpcoming Movies

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਸਿਨਮਾ ਆਮ ਸਿਨਮੇ ਤੋਂ ਜ਼ਰਾ ਹਟਕੇ ਹੁੰਦਾ ਹੈ। ਉਸਨੇ ਆਪਣੀਆਂ ਫ਼ਿਲਮਾਂ ਜ਼ਰੀਏ ਬੀਤੇ ਪੰਜਾਬ ਦੇ ਸੰਤਾਪ,ਜ਼ਿੰਦਗੀ ਤੋਂ ਭਟਕੇ ਨੌਜਵਾਨਾਂ, ਪ੍ਰਸ਼ਾਸਨ ਤੇ ਸਿਆਸੀ ਸਾਜਿਸ਼ਾਂ ਨੂੰ ਪੇਸ਼ ਕੀਤਾ ਹੈ।ਵੱਡੀ ਗੱਲ ਕਿ ਉਸਦੀਆਂ ਫਿਲਮਾਂ ’ਚੋ ਨਿਰੋਲ ਮਾਲਵੇ ਦੀ ਮਹਿਕ ਆਉਂਦੀ ਹੈ। ਦਰਸ਼ਕ ਉਸਦੀਆਂ ਫ਼ਿਲਮਾਂ ਦੀ ਉਡੀਕ ਵੀ ਕਰਦੇ ਹਨ। ਇੰਨ੍ਹੀਂ ਦਿਨੀਂ ਅਮਰਦੀਪ ਸਿੰਘ ਗਿੱਲ ਆਪਣੀ ਲਿਖੀ ਤੇ ਡਾਇਰੈਕਟ ਕੀਤੀ ਇੱਕ ਨਵੀਂ ਫ਼ਿਲਮ ‘ਮਰਜਾਣੇ’ ਲੈ ਕੇ ਆ ਰਿਹਾ ਹੈ।

ਓਹਰੀ ਪ੍ਰੋਡਕਸ਼ਨ ਅਤੇ ਜੀਤ ਸੰਨਜ਼ ਇੰਟਰਨੈਸ਼ਨਲ ਦੇ ਬੈਨਰ ਹੇਠ  ਅੱਜ 10 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ  ਇਹ ਫ਼ਿਲਮ ਕੁਰਾਹੇ ਪਈ ਜਵਾਨੀ ਦੀ ਕਹਾਣੀ ਹੈ।ਜਿੰਨ੍ਹਾਂ ਨੂੰ ਸਹੀ ਸਮੇਂ ਸਹੀ ਸੇਧ ਨਾ ਮਿਲ ਸਕੀ ਤੇ ਜਵਾਨੀ ਦੇ ਜੋਸ਼ ਵਿੱਚ ਉਹ ਐਸੇ ਤਿਲਕੇ ਕਿ ਮੁੜ ਸੰਭਲ ਨਾ ਸਕੇ। ਜ਼ਿੰਦਗੀ ਦੇ ਰਾਹਾਂ ਤੋਂ ਅਜਿਹਾ ਭਟਕੇ ਕਿ  ਹਾਲਾਤਾਂ ਨੇ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ।  ਲਾਡ ਪਿਆਰ  ਨਾਲ ਮਰਜਾਣੇ ਆਖਣ ਵਾਲੀਆਂ ਮਾਵਾਂ ਦੇ ਉਹ ਪੁੱਤ ਜੋ ਜਵਾਨੀ ਉਮਰੇ ਗਲਤ ਰਾਹਾਂ ਤੇ ਜਾ ਤੁਰੇ  ਤੇ ਰਿਵਾਲਰ ’ਚੋਂ ਨਿਕਲੀ ਗੋਲੀ ਵਾਂਗ ਮੁੜ ਕਦੇ ਘਰ ਨਾ ਪਰਤੇ। ਇਸ ਫ਼ਿਲਮ ’ਚ ਸਿੱਪੀ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ਜਿਸਨੇ ਇਸ ਤੋਂ ਪਹਿਲਾਂ ‘ਜੱਦੀ ਸਰਦਾਰ, ਜੱਟ ਬੁਆਏਜ ਪੁੱਤ ਜੱਟਾਂ ਦੇ ’ ਅਤੇ ‘ਟਾਇਗਰ’ ਫ਼ਿਲਮਾਂ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ’ਚ ਖਾਸ਼ ਥਾਂ ਬਣਾਈ ਹੈ। ‘ਮਰਜਾਣੇ ’ ਫ਼ਿਲਮ ’ਚ ਸਿੱਪੀ ਗਿੱਲ ਦੀ ਨਾਇਕਾ ਪ੍ਰੀਤ ਕਮਲ ਹੈ। ਪ੍ਰੀਤ ਕਮਲ ਬਾਲੀਵੁਡ ਤੇ ਪਾਲੀਵੁੱਡ ਦੀ ਅਦਾਕਾਰਾ ਹੈ ਜੋ ਇਸ ਤੋਂ ਪਹਿਲਾਂ ਐਮੀ ਵਿਰਕ ਦੀ ‘ਸਾਬ ਬਹਾਦਰ’ ਫ਼ਿਲਮ ਵਿੱਚ ਵੀ ਕੰਮ ਕਰ ਚੁੱਕੀ ਹੈ। ‘ਮਰਜਾਣੇ’ ਫ਼ਿਲਮ ਵਿੱਚ ਪ੍ਰੀਤ ਨੇ ‘ਪੂਜਾ’ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਸਿੱਪੀ ਗਿੱਲ ਦੀ ਲਵਰ ਹੈ।

ਇਸ ਜੋੜੀ ਤੋਂ ਇਲਾਵਾ ਕੁਲ ਸਿੱਧੂ, ਸੋਨਪ੍ਰੀਤ ਜਵੰਧਾ, ਤਰਸੇਮ ਪੌਲ, ਆਸੀਸ ਦੁੱਗਲ, ਹਰਿੰਦਰ ਭੁੱਲਰ, ਸਤਵਿੰਦਰ ਕੌਰ, ਪ੍ਰੀਤ ਭੁੱਲਰ, ਰਮਨ ਢਿੱਲੋਂ, ਬਲਵਿੰਦਰ ਧਾਲੀਵਾਲ, ਜੀਤ ਸਿੰਘ, ਹਰਪ੍ਰੀਤ ਬੈਂਸ ਤੇ ਬਖ਼ਤਾਵਰ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਅਮਰਦੀਪ ਸਿੰਘ ਗਿੱਲ, ਨਰਿੰਦਰ ਬਾਠ ਤੇ ਸੁਲੱਖਣ ਚੀਮਾ ਨੇ ਲਿਖੇ ਹਨ। ਸੰਗੀਤ ਸਚਿਨ ਆਹੂਜਾ, ਗੁਰਮੀਤ ਸਿੰਘ, ਲਾਡੀ ਗਿੱਲ ਤੇ ਦੀਪ ਜੰਡੂ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਯੈਲੋ ਮਿਊਜਿਕ ਵਲੋਂ ਰਿਲੀਜ ਕੀਤਾ ਜਾਵੇਗਾ। ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਸਰਬਪਾਲ ਸਿੰਘ ਤੇ ਅੰਮਿ੍ਰਤਪਾਲ ਸਿੰਘ ਹਨ ਜਦਕਿ ਜਸਪ੍ਰੀਤ ਕੌਰ ਤੇ ਪ੍ਰੀਤ ਮੋਹਨ (ਕੈਂਡੀ) ਸਹਿ ਨਿਰਮਾਤਾ ਹਨ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਪੀ ਟੀ ਸੀ ਗਲੋਬ ਵਲੋਂ  ਅੱਜ 10 ਦਸੰਬਰ ਨੂੰ ਦੇਸ਼ ਵਿਦੇਸ਼ਾਂ ਵਿਚ ਵੱਡੀ ਪੱਧਰ ’ਤੇ ਰਿਲੀਜ਼ ਕੀਤੀ ਜਾ ਰਹੀ ਹੈ।

ਹਰਜਿੰਦਰ ਸਿੰਘ

 

 

Leave a Reply