Music

ਚਿੱਤਰਾਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਵਲੋਂ ਉੱਘੇ ਮੰਚ ਸੰਚਾਲਕ ਕੁਲਵੀਰ ਥੂਹੀ ਦਾ ਸਨਮਾਨ

ਚੰਡੀਗੜ੍ਹ – ਚਿੱਤਰਕਾਰੀ ਖੇਤਰ ਦੇ ‘ਚ ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ (ਰਾਸ਼ਟਰਪਤੀ ਐਵਾਰਡੀ) ਵਲੋਂ ਸੰਗੀਤਕ ਖੇਤਰ ਦੇ ਨਾਮੀ ਮੰਚ ਸੰਚਾਲਕ ਕੁਲਵੀਰ ਥੂਹੀ ਨੂੰ ਆਪਣੇ ਹੱਥੀ ਬਣਾਏ ਗਏ ਇਕ ਬਹੁਤ ਹੀ ਦਿਲਕਸ਼ ਤੇ ਸੁੰਦਰ ਚਿੱਤਰ ਭੇਂਟ ਕਰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨਾਂ ਨਾਲ ਗਾਇਕ ਸਾਰਥੀ ਕੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ ਕੁਲਵੀਰ ਥੂਹੀ ਨੇ ਗੁਰਪ੍ਰੀਤ ਸਿੰਘ ਨਾਮਧਾਰੀ ਵਲੋਂ ਉਨਾਂ ਦੇ ਬਣਾਏ ਚਿੱਤਰ ਦੀ ਸਿਫਤ ਕੀਤੀ ‘ਤੇ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਚਿੱਤਰਕਲਾ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਉਹ ਰੰਗ ਹੈ ਜੋ ਕਦੇ ਵੀ ਫਿਕਾ ਨਹੀਂ ਪੈ ਸਕਦਾ। ਉਨਾਂ ਅੱਗੇ ਕਿਹਾ ਕਿ ਸਾਨੂੰ ਇਸ ਕਲਾ ਨੂੰ ਹੋਰ ਵੀ ਵਧੇਰੇ ਪ੍ਰਫੁਲਿਤ ਕਰਨ ਲਈ ਚੰਗੇ ਉਪਰਾਲੇ ਕਰਨੇ ਚਾਹਿਦੇ ਹਨ। ਇਸ ਮੌਕੇ ਹਰਸ਼ ਪੰਧੇਰ, ਸਾਬੀ ਸਿੰਘ ਅਤੇ ਕਮਲ ਨਾਭਾ ਵੀ ਹਾਜ਼ਰ ਸਨ।

1,911 Comments