Articles

'ਚਾਹ ਦਾ ਕੱਪ ਸੱਤੀ ਦੇ ਨਾਲ', ਪੰਜਾਬੀ ਟੀਵੀ ਚੈਨਲ ਦਾ ਉੱਭਰ ਰਿਹਾ ਰਿਆਲਟੀ ਸ਼ੋਅ

ਚੰਡੀਗੜ੍ਹ- ਪੀਟੀਸੀ ਨੈੱਟਵਰਕ ਜੋ ਕਿ ਪੰਜਾਬੀ ਤੇ ਪੰਜਾਬੀਅਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ ਸਮੇਂ ਤੇ ਵੱਖਰੇ-ਵੱਖਰੇ ਉਪਰਾਲੇ ਕਰਦੇ ਰਹਿੰਦੇ ਨੇ। ਜਿਸਦੇ ਚੱਲਦੇ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅ ਵੀ ਚਲਾਏ ਜਾ ਰਹੇ ਹਨ। ਜਿਨਾਂ ਚੋਂ ਮਸ਼ਹੂਰ ਐਂਕਰ ਸਤਿੰਦਰ ਸੱਤੀ ਵਲੋਂ ਹੋਸਟ ਕੀਤਾ ਜਾਂਦਾ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਕਾਫੀ ਚਰਚਾਵਾਂ ‘ਚ ਹੈ ਅਤੇ ਹੁਣ ਸਤਿੰਦਰ ਸੱਤੀ ‘ਚਾਹ ਦਾ ਕੱਪ ਸੱਤੀ ਦੇ ਨਾਲ’ ਦੇ ਆਪਣੇ ਨਵੇਂ ਸ਼ੋਅ ਨਾਲ ਵਾਪਸੀ ਕਰਨ ਜਾ ਰਹੀ ਹੈ। ਸਤਿੰਦਰ ਸੱਤੀ ਇੱਕ ਨਾਮੀ ਪੰਜਾਬੀ ਗਾਇਕਾ, ਅਦਾਕਾਰਾ, ਲੇਖਿਕਾ ਤੇ ਐਂਕਰ ਹੈ ਅਤੇ ਉਸ ਵਲੋਂ ਅਨੇਕਾਂ ਸ਼ੋਅ, ਈਵੈਂਟ ਅਤੇ ਸੋਸ਼ਲ ਕਾਰਜਾਂ ਤੋਂ ਬਾਅਦ ਪੀਟੀਸੀ ਪੰਜਾਬੀ ਰਾਹੀਂ ਇਹ ਹਿੱਟ ਸ਼ੋਅ ਦਰਸ਼ਕਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਹਿੱਟ ਵੀ ਰਿਹਾ ਹੈ।ਸਤਿੰਦਰ ਸੱਤੀ ਵਲੋਂ ‘ਚਾਹ ਦਾ ਕੱਪ ਸੱਤੀ ਦੇ ਨਾਲ’ ਜੇਨਿਥ ਮੀਡੀਆ ਅਤੇ ਗੈਲੇਕਸੀ ਇੰਟਰਟੇਨਮੈਂਟ ਅਤੇ ਆਪਣੇ ਪ੍ਰੋਡਕਸ਼ਨ ਹਾਊਸ ਸੱਤਜ ਮੀਡੀਆ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਦੇ ਨਿਰਮਾਤਾ ਨਿਖਿਲ ਨੰਦਾ ਅਤੇ ਦੀਪਕ ਸਿੰਘ ਹਨ। ਸਤਿੰਦਰ ਸੱਤੀ ਨੇ ਦੱਸਿਆ ਕਿ ਇਸ ਸ਼ੋਅ ‘ਚ ਸੈਲੀਬ੍ਰੇਟੀਜ਼ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤੇ ਉਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਤੋਂ ਜਾਣੂ ਕਰਵਾਉਦੇਂ ਹਨ, ਜੋ ਸ਼ਾਇਦ ਕਿਸੇ ਨੂੰ ਪਤਾ ਹੋਣਗੀਆਂ। ਸਤਿੰਦਰ ਸੱਤੀ ਨੇ ਦੱਸਿਆ ਕਿ ਇਸ ਸ਼ੋਅ ਦੇ ਜ਼ਰੀਏ ਦਰਸ਼ਕਾਂ ਨੂੰ ਉਨਾਂ ਦੇ ਫੇਵਰੇਟ ਸਟਾਰ ਦੇ ਨਾਲ ਮਿਲਵਾਇਆ ਜਾਂਦਾ ਹੈ ਅਤੇ ਹੁਣ ਇਸ ਦੇ ਨਵੇਂ ਸ਼ੋਅ ‘ਚ ਵੱਖ-ਵੱਖ ਸੈਲੀਬ੍ਰੇਟੀਜ਼ ਗਿੱਪੀ ਗਰੇਵਾਲ, ਕੌਰ ਬੀ ਅਤੇ ਨਿਸ਼ਾ ਬਾਨੋ ਦੇ ਨਾਂਅ ਸ਼ਾਮਿਲ ਹਨ ਅਤੇ ਇਹ ਸੈਲੀਬ੍ਰੇਟੀਜ਼ ਆਪਣੇ ਫ਼ਿਲਮੀ ਕਰੀਅਰ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਤੋਂ ਜਾਣੂ ਕਰਵਾਉਣਗੇ ਅਤੇ ਇਸ ਸ਼ੋਅ ‘ਚ ਇਨਾਂ ਪੰਜਾਬੀ ਹਸਤੀਆਂ ਦੇ ਨਾਲ ਜੁੜੇ ਕਈ ਦਿਲਚਸਪ ਕਿੱਸੇ ਸਾਹਮਣੇ ਆਉਣਗੇ।ਇਸ ਸ਼ੋਅ ਦੇ ਪਹਿਲੇ ਭਾਗ ‘ਚ ਜੱਸੀ ਗਿੱਲ ਚਾਰ ਚੰਨ ਲਗਾ ਚੁੱਕੇ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਦਿੱਤਾ ਗਿਆ ਸੀ।ਦੱਸ ਦਈਏ ਕਿ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਜਿੱਥੇ ਪੀਟੀਸੀ ਨੈੱਟਵਰਕ ਦੇ ਦਰਸ਼ਕ ਤਾਂ ਕਾਫੀ ਉਤਸ਼ਾਹਿਤ ਹਨ ਉੱਥੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਪੱਬਾਂ ਭਾਰ ਹਨ।ਪੰਜਾਬੀ ਟੀਵੀ ਦੇ ਇਤਿਹਾਸ ‘ਚ ਇਸ ਤਰਾਂ ਦਾ ਸ਼ੋਅ ਪਹਿਲੀ ਵਾਰ ਹੋ ਰਿਹਾ ਹੈ ਅਤੇ ਦਰਸ਼ਕ ਇਸ ਸ਼ੋਅ ਦਾ ਅਨੰਦ ਪੀਟੀਸੀ ਪਲੇਅ ਐਪ ਉੱਤੇ ਲੈ ਸਕਦੇ ਨੇ ਹਨ।