Articles

ਗੋਲਡ ਮੈਡਲਿਸਟ ਜੇਤੂ ਮੁੱਕੇਬਾਜ਼ ਰਣਜੀਤ ਔਜਲਾ ਅਤੇ ਪ੍ਰੇਰਨਾਦਾਇਕ ਕ੍ਰਿਕਟ ਕੋਚ ਆਸ਼ਾ ਸੈਣੀ ਨਜ਼ਰ ਆਉਣਗੇ ਸ਼ੋਅ 'ਪੰਜਾਬੀਆਂ ਦੀ ਦਾਦਾਗਿਰੀ' 'ਚ

ਇਸ
ਵੀਕਐਂਡ ਤੇ ਜ਼ੀ ਪੰਜਾਬੀ ਦਾ ਸ਼ੋਅ ‘ਪੰਜਾਬੀਆਂ ਦੀ ਦਾਦਾਗਿਰੀ’ ਦਰਸ਼ਕਾਂ ਲਈ ਰੋਮਾਂਚਕ ਅਤੇ ਪ੍ਰੇਰਨਾ ਨਾਲ ਭਰਪੂਰ ਹੋਵੇਗਾ ਕਿਉਂਕਿ
ਇਸ
ਦੇ ਨਵੀਨਤਮ ਐਪੀਸੋਡ ਵਿੱਚ ਉਨ੍ਹਾਂ ਦਾ ਪਸੰਦੀਦਾ ਸ਼ੋਅ ਪੰਜਾਬੀਆਂ ਦੀ ਦਾਦਾਗਿਰੀ ਵੀ ਸਾਡੇ ਲਈ ਮਹਿਮਾਨਾਂ ਦੀ ਪ੍ਰੇਰਨਾ ਭਾਰੀ ਕਹਾਣੀ ਸਾਂਝੀ ਕਰੇਗਾ।ਮੁੱਕੇਬਾਜ਼ੀ ਦੇ ਗੋਲਡ ਮੈਡਲ ਜੇਤੂ ਰਣਜੀਤ ਔਜਲਾ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰੇਗਾ ਕਿਵੇਂ ਉਸਨੇ ਰੂਸ ਵਿੱਚ ਆਲ-ਯੂਰਪੀਅਨ ਯੂਨੀਵਰਸਿਟੀ ਪੱਧਰ ‘ਤੇ ਉੱਚ ਮੈਡਲ ਜਿੱਤਣ ਲਈ ਸਖਤ ਮਿਹਨਤ ਕੀਤੀ ਸੀ। ਅੱਗੇ ਅਸੀਂ ਆਸ਼ਾ ਸੈਣੀ ਨੂੰ ਵੀ ਜਾਣਾਂਗੇ, ਇੱਕ ਸਾਬਕਾ ਸਟੇਟ ਲੈਵਲ ਕ੍ਰਿਕੇਟ ਖਿਡਾਰਨ ਜਿਸਨੇ ਜਖਮੀ ਹੋਣ ਦੇ ਬਾਵਜੂਦ ਕਦੇ ਵੀ ਕ੍ਰਿਕਟ ਲਈ ਆਪਣੇ ਜਨੂੰਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਅਤੇ ਅੱਜ ਕਲ ਇੱਕ ਕ੍ਰਿਕਟ ਕੋਚ ਵਜੋਂ ਕੰਮ ਕਰ ਰਹੀ ਹੈ।ਸ਼ਨੀਵਾਰ ਦੇ ਐਪੀਸੋਡ ਵਿੱਚ, ਚੇਤਨ ਮੋਂਗਾ ਨਾ ਸਿਰਫ਼ ਸਾਨੂੰ ਭੰਗੜਾ ਦਿਖਾਉਣਗੇ, ਸਗੋਂ ਭੱਜੀ ਅਤੇ ਹੋਰ ਕਪਤਾਨਾਂ ਨੂੰ ਵੀ ਆਪਣੇ ਨਾਲ ਨਾਚਾਂ ਤੇ ਮਜਬੂਰ ਕਰ ਦੇਣਗੇ। ਇੱਕ ਅਜਿਹੇ ਸਮਾਜ ਵਿੱਚ ਜਿੱਥੇ ਅੱਜ ਵੀ ਲਿੰਗ ਵਿਤਕਰਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਇੱਕ ਸਕੂਲ ਅਧਿਆਪਕ ਅਜਮੇਰ ਸਿੰਘ ਜਿਸ ਨੇ ਬਹੁਤ ਸਾਰੇ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਸਕੂਲ ਭੇਜਣ ਲਈ ਜਾਗਰੂਕ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ, ਨੇ ਲੜਕੀਆਂ ਦਾ ਲੜਕਿਆਂ ਦੇ ਅਨੁਪਾਤ ਵਿੱਚ ਵਾਧਾ ਕੀਤਾ ਹੈ।ਐਤਵਾਰ ਦੇ ਐਪੀਸੋਡ ਨੂੰ ਇੱਕ ਸੰਗੀਤਕ ਮੋੜ ਦਿੰਦੇ ਹੋਏ, ਪ੍ਰਸਿੱਧ ਸ਼ਰਧਾਲੂ ਪੰਜਾਬੀ ਗੀਤਕਾਰ ਰਣਜੀਤ ਖਾਨ, ਜੋ ਕਿ ਮੱਤ ਸ਼ੇਰੋਂ ਵਾਲਾ ਦੇ ਨਾਮ ਨਾਲ ਮਸ਼ਹੂਰ ਹੈ, ਤੇ ਜੋ 17 ਸਾਲਾਂ ਤੱਕ ਭਾਰਤੀ ਫੌਜ ਵਿੱਚ ਵੀ ਦੇਸ਼ ਦੀ ਸੇਵਾ ਕਰ ਚੁੱਕੇ ਹਨ, ਆਪਣਾ ਇੱਕ ਗੀਤ ਗਾਉਣਗੇ, ਜੋ ਉਹਨਾਂ ਨੇ ਮਾਂ ‘ਤੇ ਲਿਖਿਆ ਹੈ।ਸ਼ੋਅ ਨੂੰ ਮਜ਼ੇਦਾਰ ਬਣਾਉਣ ਲਈ ਮਹਿਮਾਨਾਂ ਵਿਚਾਲੇ ਜ਼ਬਰਦਸਤ ਗੇਮ ਖੇਡੀ ਜਾਵੇਗੀ, ਜਿਸ ‘ਚ ਉਨ੍ਹਾਂ ਨੂੰ ਅੱਖਾਂ ‘ਤੇ ਪੱਟੀ ਬੰਨਕੇ ਕੁਰਸੀ ‘ਤੇ ਬੈਠਣਾ ਹੋਵੇਗਾ, ਅਤੇ ਫਿਰ ਕਿਸੇ ਨੂੰ ਹੈੱਡਸੈੱਟ ਪਾ ਕੇ ਭੱਜੀ ਦੇ ਬੋਲਾਂ ਨੂੰ ਪੱਛਣਕੇ ਇੱਕ ਦੂੱਜੇ ਨੂੰ ਦੱਸਣਾ ਹੋਵੇਗਾ।ਆਮ ਵਾਂਗ, ਭੱਜੀ ਅਤੇ ਬਿਜਲੀ ਵਿਚਕਾਰ ਮਹਿਮਾਨਾਂ ਨੂੰ ਸ਼ਾਮਲ ਕਰਦੇ ਹੋਏ ਦੇਖਿਆ ਜਾਵੇਗਾ।

ਹਰਜਿੰਦਰ ਸਿੰਘ

 

Leave a Reply