ArticlesMusic

ਗੀਤ "ਬਾਬੇ ਨਾਨਕ ਨੇ.." ਨਾਲ ਰੂਹਾਨੀਅਤ ਸਕੂਨ ਮਿਲਿਆ-ਗਾਇਕ ਲੱਕੀ ਦੁਰਗਾਪੁਰੀਆ

ਗਾਇਕ ਲੱਕੀ ਦੁਰਗਾਪੁਰੀਆ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ,ਉਹ ਨੌਜਵਾਨ ਪੀੜ੍ਹੀ ਦਾ ਚਹੇਤਾ ਅਤੇ ਹਿੱੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲਾ ਗਾਇਕ ਹੈ।ਉਹਦੇ ਗਲੇ ਚ ਮਿਠਾਸ ਹੈ,ਰਿਆਜ ਦਾ ਹਮਾਇਤੀ ਹੈ।ਲੱਕੀ ਦੁਰਗਾਪੁਰੀਆ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ।ਉਹ ਸੁਪਰ ਸਟਾਰ ਜੈਜੀ ਬੀ ਨੂੰ ਗਾਇਕੀ ਚ ਆਪਣਾ ਆਦਰਸ਼ ਅਤੇ ਉਸਤਾਦ ਮੰਨਦਾ ਹੈ।ਜਿਲ੍ਹਾ ਨਵਾਂ ਸ਼ਹਿਰ ਦੀ ਬੁੱਕਲ ਚ ਵਸੇ ਪਿੰਡ ਦੁਰਗਾਪੁਰ ਚ 27 ਕੁ ਵਰ੍ਹੇ ਜਨਮਿਆ ਲੱਕੀ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਚ ਗੁਰਬਾਣੀ ਕੀਰਤਨ ਦੌਰਾਨ ਆਪਣੇ ਆਪ ਗਾਉਣ ਦੀ ਕੋਸ਼ਿਸ਼ ਕਰਦਾ ਸੀ।ਸਕੂਲ ਦੌਰਾਨ ਵੀ ਸਾਹਿਤਕ ਸਭਾਵਾਂ ਚ ਗਾਉਣਾ ਉਸਦੇ ਸ਼ੌਕ ਅਤੇ ਦੋਸਤਾਂ ਤੋਂ ਮਿਲੇ ਉਤਸ਼ਾਹ ਨਾਲ ਉਸ ਅੰਦਰ ਗਾਇਕੀ ਦਾ ਭੂਤ ਸਵਾਰ ਹੋ ਗਿਆ।”ਲੰਡਨ ਦੀ ਗੋਰੀ” ਐਲਬਮ ਤੋਂ ਆਪਣਾ ਗਾਇਕੀ ਦਾ ਸਫਰ ਸ਼ੁਰੂ ਕਰਨ ਵਾਲਾ ਲੱਕੀ ਸਿੰਘ ਅੱਜ ਅਜੋਕੇ ਦੌਰ ਦੇ ਗਾਇਕਾਂ ਅਤੇ ਨੌਜਵਾਨਾਂ ਵਿੱਚ ਆਪਣੀ ਚੰਗੀ ਪਹਿਚਾਣ ਰੱਖਦਾ ਹੈ।ਉਸਦੇ ਗਾਏ ਗੀਤਾਂ ਵਿੱਚੋਂ
ਖੇਤੀ ਛੱਡਕੇ ਜੱਟਾਂ ਦੇ ਪੁੱਤ ਬਣਗੇ ਰਾਂਝੇ ਨੇ, ਬੌਰਨ ਕਿੰਗ, ਪਿੰਡਾਂ ਆਲੇ, ਖੜਜੇ ਪੰਜਾਬੀ ਜਿੱਥੇ ਪੈਰ ਗੱਡਕੇ, ਸ਼ਹਾਦਤ ਨਿੱਕੀਆਂ ਜਿੰਦਾ, ਹਮਰ ਸ਼ਿਕਾਰ ਉੱਤੇ ਲੱਗੀ ਜੱਟ ਦੀ ਆਦਿ ਵਰਣਨਯੋਗ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲੱਕੀ ਦੁਰਗਾਪੁਰੀਆ ਆਪਣਾ ਨਵਾਂ ਧਾਰਮਿਕ ਗੀਤ ” ਬਾਬੇ ਨਾਨਕ ਨੇ …” ਲੈਕੇ ਆ ਰਿਹਾ ਹੈ।ਇਸ ਗੀਤ ਨੂੰ ਬੌਰਨ ਕਿੰਗ ਰਿਕਾਰਡਜ਼ ਵੱਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਬਹੁਤ ਸੋਹਣੇ ਸ਼ਬਦਾਂ ਨਾਲ ਗੀਤ ਰੂਪੀ ਮਾਲਾ ‘ਚ ਇੰਜੀ. ਸਤਨਾਮ ਸਿੰਘ ਮੱਟੂ ਬੀਂਬੜ੍ਹ ਵਾਲੇ ਨੇ ਪ੍ਰੋਰਿਆ ਹੈ।ਗੀਤ ਦੇ ਸ਼ਬਦ ਦਿਲ ਟੁੰਬਦੇ ਹਨ।ਕੰਨਾਂ ਵਿੱਚ ਰਸ ਘੋਲਦਾ ਸੰਗੀਤ ਜੱਸੀ ਮਹਾਲੋਂ ਨੇ ਤਿਆਰ ਕੀਤਾ ਹੈ।ਲੱਕੀ ਦੁਰਗਾਪੁਰੀਆ ਨੇ ਮਿਲਣੀ ਦੌਰਾਨ ਦੱਸਿਆ ਕਿ ਗੀਤ ਚ ਧਾਰਮਿਕ ਸ਼ਬਦਾਂ ਦੇ ਅਲਾਪ ਗੀਤ ਨੂੰ ਰੂਹਾਨੀਅਤ ਸਕੂਨੀ ਬਣਾਉਂਦੇ ਹਨ।ਸਾਰੀ ਟੀਮ ਨੇ ਮਿਲਕੇ ਬਹੁਤ ਦੀ ਸ਼ਾਨਦਾਰ ਕੰਮ ਕੀਤਾ ਹੈ।ਇਸ ਕੰਮ ਨੂੰ ਸਫਲਤਾਪੂਰਵਕ ਨੇ ਨੇਪਰੇ ਚਾੜਨ ਲਈ ਲੋਕ ਗਾਇਕ ਹਾਕਮ ਬਖਤੜੀ ਵਾਲਾ, ਡਾ.ਦਰਸ਼ਨ ਸਿੰਘ ਆਸ਼ਟ ਸਟੇਟ ਅਵਾਰਡੀ ਅਤੇ ਪ੍ਰਧਾਨ ਪੰਜਾਬੀ ਸਾਹਿਤ ਸਭਾ ਪਟਿਆਲਾ, ਗਾਇਕਾ ਸੁੱਖੀ ਬਰਾੜ,ਐਨ ਡੀ ਸ਼ਰਮਾ ਪੀ.ਆਰ.ਓ., ਹਰਜੀਤ ਸਿੰਘ ਜੰਜੂਆ ਸਾਂਝਾ ਵਿਰਸਾ ਰੇਡੀਓ ਕੇਨੇਡਾ ਨੇ ਬਹੁਤ ਯੋਗਦਾਨ ਪਾਇਆ ਹੈ।ਸਾਡੀ ਵੀ ਅਰਦਾਸ ਹੈ ਕਿ ਵਾਹਿਗੁਰੂ ਉਹਨਾਂ ਦੀ ਮਿਹਨਤ ਨੂੰ ਸਫਲਤਾ ਬਖਸ਼ੇ।

2 Comments

  • ਅਦਾਰਾ ਪੌਲੀਵੁੱਡ ਅਤੇ ਵੀਰ ਹਰਜਿੰਦਰ ਜਵੰਧਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ।

  • Hornaday noted that It may have started as a Trump-era movie, but its now a Weinstein-era movie in terms of the woman finding her voice. The film excels at its portrayal of Graham, the Posts publisher, displaying her strength and self-doubt at a time when she makes the decision that would change the course of her life and of The Washington Post. It was the week that Katharine Graham became Katharine Graham, writer Liz Hannah has noted. It was also a time when women held much fewer positions of power than they do now. Grahams decision-making was fraught with both internalized sexism and overt misogyny.

Leave a Reply