Articles

ਗੀਤ ਢੋਲੀ, ਕੀ ਕੋਈ ਮਲਹਾਰ ਦੀਆਂ ਗੱਲਾਂ 'ਤੇ ਵਿਸ਼ਵਾਸ ਕਰੇਗਾ?

ਮਲਹਾਰ
ਹੁਣ ਤੱਕ ਬੇਹੋਸ਼ ਹੋਣ ਤੋਂ ਬਾਅਦ ਹੋਸ਼ ‘ਚ ਆ ਗਿਆ ਹੈ, ਜਿਸ ਤੋਂ ਬਾਅਦ ਹੁਣ ਉਹ ਪੂਰੇ ਪਰਿਵਾਰ ਦੇ ਸਾਹਮਣੇ ਅਜਿਹੇ ਰਾਜ਼ ਖੋਲ੍ਹੇਗਾ, ਜਿਸ ਬਾਰੇ ਓਹਨਾ ਨੂੰ ਹੁਣ ਤੱਕ ਪਤਾ ਨਹੀਂ ਸੀ।ਸਿਮੋਨ ਅਤੇ ਕੰਮੋਂ ਬੂਆ ਦੀ ਸਾਜ਼ਿਸ਼ ਅਨੁਸਾਰ ਹੁਣ ਤੱਕ ਮਹਿਰਾ ਪਰਿਵਾਰ ਵਿੱਚ
ਮਲਹਾਰ
ਅਤੇ ਸਿਮੋਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਦੂਜੇ ਪਾਸੇ ਗੀਤ ਨੂੰ ਪਾਗਲ ਖਾਨੇ ਵਿੱਚ ਅਤਿਆਚਾਰ ਕੀਤਾ ਜਾ ਰਿਹਾ ਹੈ। ਅੱਜ, ਲੰਬੇ ਸਮੇਂ ਬਾਅਦ,
ਮਲਹਾਰ
ਨੂੰ ਵਿਆਹ ਦੇ ਮੌਕੇ ‘ਤੇ ਹੋਸ਼ ਆਵੇਗਾ ਅਤੇ ਪੂਰੇ ਪਰਿਵਾਰ ਦੇ ਸਾਮਣੇ ਗੀਤ ਦੇ ਅਗਵਾ ਹੋਣ ਦੀ ਸੱਚਾਈ ਦਾ ਖੁਲਾਸਾ ਕਰੇਗਾ, ਜਿਸ ਤੋਂ ਹੁਣ ਤੱਕ ਹਰ ਕੋਈ ਅਣਜਾਣ ਸੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਖੁਲਾਸੇ ਤੋਂ ਸਿਮੋਨ ਦਾ ਕੀ ਹੁੰਦਾ ਹੈ।ਸੱਚ ਜਾਣ ਕੇ ਕੀ ਹੋਵੇਗਾ ਜੇਕੇ ਦਾ ਪ੍ਰਤੀਕਰਮ? ਕੀ ਜੇਕੇ,
ਮਲਹਾਰ
ਦਾ ਵਿਸ਼ਵਾਸ ਕਰੇਗਾ? ਅਤੇ ਇਹ ਜਾਣਨ ਲਈ ਕਿ ਮਹਿਰਾ ਪਰਿਵਾਰ ਅਤੇ ਗੀਤ ਦੀ ਜ਼ਿੰਦਗੀ ਵਿੱਚ ਅੱਗੇ ਕੀ ਹੋਵੇਗਾ, ਤੁਸੀਂ ਗੀਤ ਢੋਲੀ ਸੀਰੀਅਲ ਅੱਜ ਰਾਤ 8 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ ਜ਼ਰੂਰ ਦੇਖੋ। ਹਰਜਿੰਦਰ ਸਿੰਘ