FeaturedMovie News

ਗਿੱਪੀ ਗਰੇਵਾਲ 1 ਨਵੰਬਰ ਨੂੰ ਮਾਰੇਗਾ ਦਰਸ਼ਕਾਂ ਦੇ ਦਿਲਾਂ 'ਤੇ 'ਡਾਕਾ'

ਪਾਲੀਵੁੱਡ ਪੋਸਟ- ਫਿਲਮ ‘ਅਰਦਾਸ ਕਰਾਂ’ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਜ਼ ਤੇ ਗਿੱਪੀ ਗਰੇਵਾਲ ਹੁਣ ਬਹੁਤ ਹੀ ਸਸ਼ਪੈਂਸ਼ ਤੇ ਰੌਚਕਤਾ ਭਰਪੂਰ ਵਿਸ਼ੇ ਦੀ ਫਿਲਮ ‘ਡਾਕਾ’ ਲੈ ਕੇ ਆ ਰਹੇ ਹਨ। ਫ਼ਿਲਮ ਦੇ ਸਿਰਲੇਖ ਤੋਂ ਹੀ ਜ਼ਾਹਰ ਹੈ ਕਿ ਇਹ ਫ਼ਿਲਮ ਕਿਸੇ ਵੱਡੀ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਅਤੇ ਉਸਦੇ ਮਾੜੇ ਸਿੱਟਿਆਂ ਅਧਾਰਤ ਕਹਾਣੀ ਹੈ। ਇਸ ਡਾਕੇ ਪਿੱਛੇ ਅਸਲ ਮਕਸਦ ਕੀ ਹੋਵੇਗਾ ਇਹ ਰਹੱਸ ਕਈ ਦਿਲਚਸਪ ਤੇ ਗੁੰਝਲਦਾਰ ਪਰਤਾ ਵਿੱਚ ਹੈ ਜੋ ਸਿਨੇਮੇ ਸਕਰੀਨ ‘ਤੇ ਹੀ ਨਜ਼ਰ ਆਵੇਗਾ। ਜਿਕਰਯੋਗ ਹੈ ਕਿ ਇਹ ਫ਼ਿਲਮ ਗਿੱਪੀ ਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਹੋਵੇਗੀ ਜੋ ਦਰਸਕਾਂ ਦਾ ਚੰਗਾ ਮਨੋਰੰਜਨ ਕਰੇਗੀ। ਰਾਣਾ ਰਣਬੀਰ ਦੀ ਅਦਾਕਾਰੀ ਦਾ ਇੱਕ ਹੋਰ ਬੇਹਤਰੀਨ ਰੰਗ ਇਸ ਫ਼ਿਲਮ ‘ਚ ਨਜ਼ਰ ਆਵੇਗਾ। ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਦਿੱਤਾ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਜਰੀਨ ਖਾਂ, ਰਾਣਾ ਰਣਬੀਰ, ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਾਣਾ ਜੰਗ ਬਹਾਦਰ,ਬਨਿੰਦਰ ਬਨੀ, ਤੇ ਹਰਿੰਦਰ ਭੁੱਲਰ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਸੰਗੀਤ ਜਤਿੰਦਰ ਸ਼ਾਹ, ਰੌਚਕ ਕੋਹਲੀ, ਪਾਇਲ ਦੇਵ ਨੇ ਦਿੱਤਾ ਹੈ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ। ਦਰਸ਼ਕ ਗਿੱਪੀ ਗਰੇਵਾਲ ਦੀ ਗਾਇਕੀ ਸਫ਼ਰ ਦੇ ਪਹਿਲੇ ਚਰਚਿਤ ਗੀਤ ‘ ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ‘ ਦਾ ਵੀ ਆਨੰਦ ਲੈ ਸਕਣਗੇ। ਹੰਬਲ ਮੋਸ਼ਨ ਪਿਕਚਰਜ਼ ਤੇ ਟੀ-ਸ਼ੀਰਜ਼ ਦੀ ਪੇਸ਼ਕਸ਼ ਇਹ ਫ਼ਿਲਮ ਪਹਿਲੀ ਨਵੰਬਰ ਨੂੰ ਦੇਸ਼ ਵਿਦੇਸ਼ਾਂ ਦੇ ਸਿਨੇਮਿਆਂ ਘਰਾਂ ਦਾ ਸ਼ਿੰਗਾਰ ਬਣੇਗੀ।

Leave a Reply