FeaturedMovie News

ਗਿੱਪੀ ਗਰੇਵਾਲ ਦਾ ਬੇਟਾ ਛਿੰਦਾ ਗਰੇਵਾਲ ਵੀ 'ਅਰਦਾਸ ਕਰਾਂ' ਦਾ ਬਣਿਆ ਹਿੱਸਾ

ਪਾਲੀਵੁੱਡ ਪੋਸਟ- 19 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਅਰਦਾਸ ਕਰਾਂ’ ਜਿੱਥੇ ਆਪਣੇ ਨਿਵੇਕਲੇ ਵਿਸ਼ੇ ਅਤੇ ਰੂਹਾਨੀਅਤ ਭਰੇ ਗੀਤ ਸੰਗੀਤ ਕਰਕੇ ਚਰਚਾ ਵਿੱਚ ਹੈ ਉੱਥੇ ਗਿੱਪੀ ਗਰੇਵਾਲ ਦਾ ਬੇਟਾ ਗੁਰਫਤਿਹ ਸਿੰਘ ਗਰੇਵਾਲ ਉਰਫ਼ ਛਿੰਦਾ ਵੀ ਇਸ ਫਿਲਮ ਰਾਹੀਂ ਬਾਲ ਕਲਾਕਾਰ ਦੇ ਰੂਪ ‘ਚ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ। ਫ਼ਿਲਮ ਦੇ ਟਾਇਟਲ ਪੋਸਟਰ ਵਿੱਚ ਵੀ ਉਸਦੀ ਅਰਦਾਸ ਕਰਦੇ ਦੀ ਤਸਵੀਰ ‘ਲੋਗੋ’ ਵਜੋਂ ਦਰਸ਼ਾਈ ਗਈ ਹੈ ਤੇ ਟਰੇਲਰ ਵਿਚਲੇ ਦ੍ਰਿਸ਼ਾਂ ‘ਚ ਉਸਨੇ ਮਲਕੀਤ ਰੌਣੀ ਦੇ ਪੋਤੇ ਦਾ ਕਿਰਦਾਰ ਨਿਭਾਇਆ ਹੈ ਜੋ ਪਰਿਵਾਰ ਵਿੱਚ ਵੱਡਿਆ ਦੇ ਸਤਿਕਾਰ ਦੀ ਗੱਲ ਕਰਦਾ ਆਪਣੇ ਮੋਹ ਦਾ ਪ੍ਰਗਟਾਵਾ ਕਰਦਾ ਹੈ। ਉਸਦੀ ਅਦਾਕਾਰੀ ਤੋਂ ਲੱਗਦਾ ਹੈ ਕਿ ਕਲਾਕਾਰ ਬਾਪ ਦਾ ਇਹ ਕਲਾਕਾਰ ਪੁੱਤ ਆਉਣ ਵਾਲੇ ਕੱਲ੍ਹ ਦਾ ਵੱਡਾ ਕਲਾਕਾਰ ਹੋਵੇਗਾ। ਆਪਣੇ ਬੇਟੇ ਬਾਰੇ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਛਿੰਦਾ ਅਦਾਰਕਾਰੀ ਦੇ ਇਲਾਵਾ ਵਧੀਆ ਭੰਗੜਾ ਵੀ ਪਾਉਂਦਾ ਹੈ। ਪੰਜਾਬੀ ਵਿਰਸੇ ਅਤੇ ਰੀਤੀ ਰਿਵਾਜਾਂ ਦਾ ਉਸਨੂੰ ਪੂਰਾ ਗਿਆਨ ਹੈ। ਬਾਹਰ ਆ ਕੇ ਵੀ ਉਹ ਪੰਜਾਬ ਦੇ ਕਲਚਰ ਤੋਂ ਦੂਰ ਨਹੀਂ ਹੋਇਆ ਇਸ ਫਿਲਮ ਰਾਹੀਂ ਜਦ ਦਰਸ਼ਕ ਇਸਨੂੰ ਵੇਖਣਗੇ ਤਾਂ ਉਨ੍ਹਾਂ ਨੂੰ ਜਰੂਰ ਚੰਗਾ ਲੱਗੇਗਾ। ਹੰਬਲ ਮੋਸ਼ਨ ਪਿਕਚਰਜ ਦੇ ਬੈਨਰ ਹੇਠ 19 ਜੁਲਾਈ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਗਿੱਪੀ ਗਰੇਵਾਲ ਦੀ ਇਸ ਫਿਲਮ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ ਰਾਣਾ ਜੰਗ ਬਹਾਦਰ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ, ਹੌਬੀ ਧਾਲੀਵਾਲ,ਕੁਲਜਿੰਦਰ ਸਿੱਧੂ, ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਖੁਦ ਗਿੱਪੀ ਗਰੇਵਾਲ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਦਾ ਲਿਖਿਆ ਹੈ, ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਫ਼ਿਲਮ ਦੇ ਸਿਨਮੇਟੋਗਰਾਫ਼ਰ ਬਲਜੀਤ ਸਿੰਘ ਦਿਓ ਹਨ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ ਜਿਸਨੂੰ ਸਾਗਾ ਮਿਊਜਿਕ ਵਲੋਂ ਰਿਲੀਜ਼ ਕੀਤਾ ਗਿਆ ਹੈ।

Leave a Reply