FeaturedMovie News

'ਗਿੱਦੜ ਸਿੰਗੀ' ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਹੋਵੇਗੀ ਬੇਹੱਦ ਹੀ ਦਿਲਚਸਪ, ਅੱਜ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਗਿੱਦੜ ਸਿੰਗੀ’ ਅੱਜ 29 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।’ਡੀ੍ਰਮਸਪਾਰਕ ਮੂਵੀਜ਼’ ਦੇ ਬੈਨਰ ਹੇਠ ਬਣੀ ਨਿਰਮਾਤਾ ਅਭਿਸ਼ੇਕ ਤਿਆਗੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਗਾਇਕ ਜੌਰਡਨ ਸੰਧੂ ਤੇ ਅਦਾਕਾਰਾ ਰੁਬੀਨਾ ਬਾਜਵਾ ਮੁੱਖ ਭੂਮਿਕਾ ‘ਚ ਹਨ।ਗਾਇਕ ਤੋਂ ਨਾਇਕ ਬਣੇ ਜੌਰਡਨ ਸੰਧੂ ਦੀ ਇਹ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਇਸ ਤੋਂ ਪਹਿਲਾਂ ਉਹ ਪੰਜਾਬੀ ਫ਼ਿਲਮ ‘ਕਾਕੇ ਦਾ ਵਿਆਹ’ ਅਤੇ ‘ਕਾਲਾ ਸ਼ਾਹ ਕਾਲਾ’ ‘ਚ ਵੀ ਬਤੌਰ ਹੀਰੋ ਭੂਮਿਕਾ ਨਿਭਾਅ ਚੁੱਕੇ ਹਨ। ਇਸ ਫ਼ਿਲਮ ਦੀ ਕਹਾਣੀ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਤੇ ਬੇਹੱਦ ਹੀ ਮਨੋਰੰਜਨ ਭਰਪੂਰ ਹੋਵੇਗੀ ਜੋ ਕਿ ਦੋ ਨੌਜਵਾਨ ਗਾਇਕਾਂ ਦੁਆਲੇ ਘੁੰਮਦੀ ਹੈ।ਇਨਾਂ ਚੋਂ ਇਕ ਗਾਇਕ ਆਪਣੀ ਸਖਤ ਮਿਹਨਤ ਤੋਂ ਬਾਅਦ ਆਪਣਾ ਇੱਕ ਗੀਤ ਰਿਕਾਰਡ ਕਰਵਾਉਂਦਾ ਹੈ ਜਦੋ ਕਿ ਦੂਜਾ ਗਾਇਕ ਧੋਖੇ ਨਾਲ ਉਸ ਦੇ ਗੀਤ ਨੂੰ ਆਪਣੇ ਨਾਂ ‘ਤੇ ਰਿਲੀਜ਼ ਕਰ ਦਿੰਦਾ ਹੈ।ਇਸ ਤਰਾਂ ਇਹ ਫਿਲਮ ਪੰਜਾਬੀ ਸੰਗੀਤਕ ਖੇਤਰ ਦੇ ਕਈ ਪਾਜ ਵੀ ਉਧੇੜੇਗੀ।ਨਿਰਦੇਸ਼ਕ ਵਿਪਨ ਪ੍ਰਾਸ਼ਰ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਗਾਇਕ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਸਾਨਵੀ ਧੀਮਾਨ, ਕਰਨ ਮਹਿਤਾ, ਮਲਕੀਤ ਰੌਣੀ, ਸੀਮਾਂ ਕੌਸ਼ਲ , ਗੁਰਮੀਤ ਸਾਜਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਆਦਿ ਕਲਾਕਾਰ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।ਫ਼ਿਲਮ ਦੇ ਡਿਸਟ੍ਰੀਬਿਊਟਰ ‘ਓਮਜੀ ਗਰੁੱਪ’ ਮੁਨੀਸ਼ ਸਾਹਨੀ ਹਨ।

Leave a Reply