Music

ਗਾਇਕ ਸੁਖਮੀਤ ਸਿੰਘ ਦੇ ਨਵੇਂ ਗੀਤ 'ਜਿੰਦਗੀ ਬੜੀ ਅਨਮੋਲ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ਚਰਚਿਤ ਗੀਤ ‘ਮੇਰੇ ਯਾਰ ਦਾ ਦੀਦਾਰ’ ਅਤੇ ‘ਯਾਰ ਦੇ ਮੁਹੱਲੇ’ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸੁਖਮੀਤ ਸਿੰਘ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ ‘ਜਿੰਦਗੀ ਬੜੀ ਅਨਮੋਲ’ ਲੈ ਕੇ ਹਾਜ਼ਰ ਹੋਇਆ ਹੈ।ਜ਼ਿੰਦਗੀ ਦੇ ਫਲਸਫਿਆਂ ਨੂੰ ਬਿਆਨ ਕਰਦੇ ਇਸ ਗੀਤ ਨੂੰ ਲਿਖਣ ਵਾਲੀ ਕਲਮ ਗਿੱਲ ਸੁਰਜੀਤ ਦੀ ਹੈ ਅਤੇ ਸੰਗੀਤ ਅਵਿਸ਼ੇਕ ਮਜੂਮਦਾਰ ਵੱਲੋਂ ਦਿੱਤਾ ਗਿਆ।ਅਜਨੀ ਮਿਊਜ਼ਿਕ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਗਾਇਕ ਸੁਖਮੀਤ ਸਿੰਘ ਨੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਹੇ ਇਸ ਭਰਵੇਂਂ ਹੁੰਗਾਰੇ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਉਨ੍ਹਾਂ ਦੀ ਕਸਵੱਟੀ ‘ਤੇ ਖਰੇ ਉਤਰਨ ਵਾਲੇ ਗੀਤ ਪੇਸ਼ ਕਰਦੇ ਰਹਿਣਗੇ।