Music

ਗਾਇਕ ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਸਰਦਾਰੀ’ ਯੂ ਟਿਊਬ ‘ਤੇ ਟਰੇਡਿੰਗ ਨੰਬਰ 1 ‘ਚ

ਚੰਡੀਗੜ੍ਹ – ਪੰਜਾਬੀ ਸੰਗੀਤਕ ਖੇਤਰ ‘ਚ ਅਨੇਕਾਂ ਹੀ ਸੁਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਉੱਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੱਲੋਂ ਹਾਲ ਹੀ ‘ਚ ਆਪਣਾ ਨਵਾਂ-ਨਿਕੋਰ ਗੀਤ ‘ਸਰਦਾਰੀ’ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਯੂ ਟਿਊਬ ‘ਤੇ ਵੀ ਇਹ ਗੀਤ ਟਰੇਡਿੰਗ ਨੰਬਰ 1 ‘ਚ ਹੈ । ਗੀਤ ਨੂੰ ਲਿਖਣ ਵਾਲੀ ਕਲਮ ਉੱਘੇ ਗੀਤਕਾਰ ਨਰਿੰਦਰ ਬਾਠ ਦੀ ਹੈ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਦੇਸੀ ਕਰਿਊ ਨੇ ਸ਼ਿੰਗਾਰਿਆ ਹੈ ਜਦ ਕਿ ਵੀਡੀਓ ਫ਼ਿਲਮਾਂਕਣ ਨਾਮੀ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਜੱਸ ਰਿਕਾਰਡਸ ਵੱਲੋਂ ਰਿਲੀਜ਼ ਇਹ ਗੀਤ ਜਸਵੀਰ ਪਾਲ ਸਿੰਘ ਤੇ ਗੁਰਿੰਦਰ ਸਿੰਘ ਦੀ ਪੇਸ਼ਕਸ਼ ਹੈ ।

1 Comment

Leave a Reply