Music

G Surjeet and Nirmal sidhu new song 'Chadai' will be released soon

ਚੰਡੀਗੜ੍ਹ– ਪੰਜਾਬੀ ਸੰਗੀਤ ਜਗਤ ‘ਚ ਸੁਰੀਲੇ ਤੇ ਜੋਸ਼ੀਲੇ ਗਾਇਕ ਨਿਰਮਲ ਸਿੱਧੂ ਅਤੇ ਅੱਜ ਦੇ ਨੌਜਵਾਨ ਗਾਇਕਾਂ ‘ਚ ਸਭ ਤੋਂ ਲੰਬੀ ਹੇਕ ਵਾਲਾ ਗਾਇਕ ਜੀ ਸੁਰਜੀਤ ਘੋਲਾ ਆਪਣਾ ਅਗਾਮੀ ਸਿੰਗਲ ਟਰੈਕ ਗੀਤ ‘ਚੜ੍ਹਾਈ’ 18 ਨਵੰਬਰ ਨੂੰ ਸਰੋਤਿਆਂ ਦੇ ਰੂਬਰੂ ਕਰਨਗੇ।ਇਸ ਗੀਤ ਦੇ ਬੋਲ ਗੀਤਕਾਰ ਬੱਬੂ ਬਰਾੜ ਨੇ ਲਿਖੇ ਹਨ ਅਤੇ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਜੀ ਗੁਰੀ ਨੇ ਸ਼ਿੰਗਾਰਿਆ ਹੈ। ਸਵਰਨ ਪ੍ਰੋਡਕਸ਼ਨ ‘ਤੇ ਕੁਲਵਿੰਦਰ ਬੰਦੇਸਾਂ ਦੀ ਪੇਸ਼ਕਸ ‘ਤੇ ਪੀ ਡਬਲਯੂ ਈ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਹੇ ਇਸ ਗੀਤ ਦਾ ਵੀਡੀਓ ਫਿਲਮਾਂਕਣ ਸਵਰਨ ਪ੍ਰੋਡਕਸ਼ਨ ਦੇ ਕਰਤਾ-ਧਰਤਾ ਸਵਰਨ ਬਰਨਾਲਾ ਨੇ ਤਿਆਰ ਕੀਤਾ ਹੈ ਜੋ ਕਿ ਜਲਦ ਹੀ ਨਾਮੀ ਟੀ ਵੀ ਚੈਨਲਾਂ ‘ਤੇ ਸੋਸ਼ਲ ਸਾਈਟਸ ਤੇ ਧਮਾਲਾਂ ਪਾਉਂਦਾ ਨਜ਼ਰ ਆਵੇਗਾ।

2 Comments

Leave a Reply