Music

ਗਾਇਕ ਦੀਪ ਢਿਲੋਂ ਤੇ ਜੈਸਮੀਨ ਜੱਸੀ ਦੇ ਨਵੇਂ ਗੀਤ ‘ਸੁਰਮਾ’ ਦੀ ਲੋਕਪ੍ਰਿਯਤਾ ਸਿਖਰਾਂ ‘ਤੇ

ਚੰਡੀਗੜ੍ਹ- ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤਕ ਖੇਤਰ ‘ਚ ਨਿਵੇਕਲੀ ਪਛਾਣ ਬਣਾਉਣ ਵਾਲੀ ਮਸ਼ਹੂਰ ਦੋਗਾਣਾ ਜੋੜੀ ਦੀਪ ਢਿਲੋਂ ਤੇ ਜੈਸਮੀਨ ਜੱਸੀ ਵਲੋਂ ਬੀਤੇ ਦਿਨੀਂ ਹੀ ਆਪਣੇ ਨਵੇਂ-ਨਕੌਰ ਗੀਤ ‘ਸੁਰਮਾ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ ਦਿੱਤੀ ਗਈ ਹੈ। ਗੀਤ ਦੇ ਬੋਲ ਗੀਤਕਾਰ ਗੁਰੀ ਹਕੂਮਤਵਾਲਾ ਨੇ ਲਿਖੇ ਹਨ ਅਤੇ ਸੰਗੀਤ ਗੈੱਗ ਸਟੂਡੀਓ ਨੇ ਦਿੱਤਾ ਹੈ ਜਦ ਕਿ ਗੀਤ ਦੀ ਵੀਡੀਓ ਫਿਲਮਾਂਕਣ ਮੋਂਟੂ ਕੇ ਸ਼ਰਮਾ ਵਲੋਂ ਸ਼ੂਟ ਕੀਤਾ ਗਿਆ ਹੈ। ਦੀਪ ਢਿਲੋਂ ਦੇ ਆਪਣੇ ਨਿੱਜੀ ਬੈਨਰ ਅਰਬਨ ਪੇਂਡੂ ਮਿਊਜ਼ਿਕ ਹੇਠ ਰਿਲੀਜ਼ ਇਸ ਗੀਤ ਨੂੰ ਹੁਣ ਤਕ ਯੂਟਿਊਬ ‘ਤੇ 20 ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ।

1 Comment

Leave a Reply