Movie News

ਗਾਇਕ ਤੇ ਨਾਇਕ ਰਣਜੀਤ ਬਾਵਾ ਨੇ ਠੁਕਰਾਇਆ ਸਲਮਾਨ ਖਾਨ ਦੇ ਟੀ ਵੀ ਸ਼ੋਅ 'ਬਿਗ ਬਾਸ' ਦਾ ਆਫਰ

ਪਾਲੀਵੁੱਡ ਪੋਸਟ- ਬਿਗ ਬਾਸ ਭਾਰਤੀ ਸਿਨੇਮਾ ਦਾ ਦਾ ਇੱਕ ਬਹੁ ਚਰਚਿਤ ਟੀਵੀ ਸ਼ੋਅ ਹੈ ਜਿਸ ਵਿੱਚ ਮੌਕੇ ਦੇ ਮਸ਼ਹੂਰ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਹੈ ਅਤੇ 90 ਦਿਨ ਇੱਕ ਘਰ ਜਿਹੇ ਸਟੂਡੀਓ ਵਿੱਚ ਹੋਰ ਕਲਾਕਾਰਾਂ ਨਾਲ ਰੱਖਿਆ ਜਾਂਦਾ ਹੈ। ਇਹ ਟੀਵੀ ਸ਼ੋਅ ਇੱਕ ਅਮਰੀਕੀ ਟੀਵੀ ਸ਼ੋਅ ਦੀ ਤਰਜ ਤੇ ਭਾਰਤ ਵਿੱਚ 11 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਕਿ ਬਾਲੀਵੁੱਡ ਸਟਾਰ ਸਲਮਾਨ ਖਾਨ ਹੋਸਟ ਕਰਦੇ ਹਨ। ਚਰਚਿਤ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਵੀ ਇਸ ਸ਼ੋਅ ਵਿੱਚ ਭਾਗ ਲੈਣ ਵਾਸਤੇ ਸੱਦਾ ਭੇਜਿਆ ਗਿਆ ਸੀ ਪਰ ਰਣਜੀਤ ਬਾਵਾ ਨੇ ਇਸ ਸ਼ੋਅ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ। ਵੈਸੇ ਇਸ ਸ਼ੋਅ ਵਿੱਚ ਕਈ ਪੰਜਾਬੀ ਕਲਾਕਾਰ ਹਿੱਸਾ ਲੈ ਚੁੱਕੇ ਹਨ ਪਰ ਜਦ ਰਣਜੀਤ ਬਾਵਾ ਨੂੰ ਸ਼ੋਅ ਵਿੱਚ ਆਉਣ ਦਾ ਆਫਰ ਭੇਜਿਆ ਗਿਆ ਤਾਂ ਉਨਾਂ ਵਲੋਂ ਇਸਨੂੰ ਠੁਕਰਾ ਦਿੱਤਾ ਗਿਆ ਹੈ। ਅਸਲ ਕਾਰਨਾਂ ਦੀ ਫਿਲਹਾਲ ਰਣਜੀਤ ਬਾਵਾ ਨੇ ਆਪ ਪੁਸ਼ਟੀ ਨਹੀਂ ਕੀਤੀ। ਹੋ ਸਕਦਾ ਹੈ ਕਿ ਆਪਣੇ ਸ਼ੋਆਂ ਵਿੱਚ ਮਸ਼ਰੂਫੀਅਤ ਦੇ ਚਲਦੇ ਉਨਾਂ ਨੇ ਜਵਾਬ ਦਿੱਤਾ ਹੋਵੇ। ਖੈਰ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਰਣਜੀਤ ਆਪਣੇ ਕਿਸੇ ਸੋਸ਼ਲ ਮੀਡੀਆ ਤੇ ਅਸਲ ਕਾਰਨ ਬਾਰੇ ਦੱਸ ਦੇਣ।

Leave a Reply