Music

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ 'ਵਰਲਡਵਾਈਡ' ਯੂਟਿਊਬ 'ਤੇ ਪਾ ਰਿਹੈ ਧਮਾਲਾਂ

ਪਾਲੀਵੁੱਡ ਪੋਸਟ- ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ ‘ਵਰਲਡਵਾਈਡ’ ਨਾਲ ਸੰਗੀਤ ਜਗਤ ‘ਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ। ਗੀਤਾਕਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਹੈ। ਜੈਜ਼ੀ ਬੀ ਦੇ ਆਪਣੇ ਯੂ-ਟਿਊਬ ਚੈਨਲ ‘ਜੈਜ਼ੀ ਬੀ ਰਿਕਾਰਡਸ’ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਯੂਟਿਊਬ ‘ਤੇ ਇਸ ਗੀਤ ਨੂੰ 2 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਗਾਇਕ ਜੈਜ਼ੀ ਬੀ ਇਸ ਗੀਤ ਨਾਲ ਵੀ ਸਰੋਤਿਆਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋ ਰਹੇ ਹਨ।ਦੱਸਣਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ ਗਾਇਕ ਜੈਜ਼ੀ ਬੀ ਗੀਤਕਾਰ ਨਿੰਦਰ ਮੋਰਾਂਵਾਲੀ ਦੀ ਕਲਮ ਦੀ ਉੱਪਜ ਇੱਕ ਹੋਰ ਬਹੁਤ ਹੀ ਖੂਬਸੂਰਤ ਗੀਤ ‘ਮਾਂ ਬੋਲੀ’ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।


Leave a Reply