ਪਾਲੀਵੁੱਡ ਪੋਸਟ– ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਮਸ਼ਹੂਰ ਪੰਜਾਬੀ ਗਾਇਕ ਜੈਲੀ ਇਨੀਂ ਦਿਨੀਂ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਵਿਆਹ ਦੀਆਂ ਟੂੰਮਾਂ’ ਨਾਲ ਖੂਬ ਪ੍ਰਸ਼ੰਸਾ ਬਟੌਰ ਰਿਹਾ ਹੈ।ਲੈਨਸਟਰ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਅਤੇ ਜਗਜੀਤ ਸਿੰਘ ਕਾਹਲੋਂ ਤੇ ਮਨੀਸ਼ ਸਾਧਨਾ ਦੀ ਸਾਂਝੀ ਪੇਸ਼ਕਸ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਸਿੱਧੂ ਸਰਬਜੀਤ ਨੇ ਲਿਖੇ ਹਨ ਅਤੇ ਗੀਤ ਦਾ ਸੰਗੀਤ ਸੋਨੂੰ ਭਗਤ ਨੇ ਦਿੱਤਾ ਹੈ ਜਦਕਿ ਵੀਡੀਓ ਟੀਮ ਲਾਸਟ ਪੈਜ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਨਾਮੀ ਮਾਡਲ ਜੱਗੀ ਖਰੋੜ ਅਤੇ ਮਹਿਕ ਰੋਜ਼ ਸ਼ਰਮਾ ਨੇ ਮਾਡਲਿੰਗ ਕੀਤੀ ਹੈ। ਗਾਇਕ ਜੈਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਜਿਸ ਸੋਚ ਨਾਲ ਮਿਹਨਤ ਕੀਤੀ ਸੀ, ਬਿਲਕੁਲ ਉਸੇ ਤਰ੍ਹਾਂ ਦਾ ਹੀ ਨਤੀਜਾ ਵੀ ਮਿਲਿਆ ਹੈ ਅਤੇ ਉਹ ਗੀਤ ਨੂੰ ਮਿਲੇ ਅਥਾਹ ਪਿਆਰ ਲਈ ਬੇਹੁੱਦ ਖੁਸ਼ ਹਨ।