Music

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਵਨ ਮਿਲੀਅਨ’ ਯੂ-ਟਿਊਬ ਤੇ ਵਨ ਮਿਲੀਅਨ ਤੋਂ ਪਾਰ

ਚੰਡੀਗੜ੍ਹ -ਭੰਗੜਾ ਕਿੰਗ ‘ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਹਾਲ ਹੀ ‘ਚ ਆਪਣੇ ਨਵੇਂ ਗੀਤ ‘ਵਨ ਮਿਲੀਅਨ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ ਦਿੱਤੀ ਹੈ। ਇਸ ਗੀਤ ਨੂੰ ਜੈਜ਼ੀ ਬੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਗਾਇਆ ਗਿਆ ਹੈ।ਧਨੀ ਕਲਮ ਦੇ ਗੀਤਕਾਰ ਸਿੰਗਾ ਵੱਲੋਂ ਕਲਮਬੱਧ ਕੀਤੇ ਇਸ ਗੀਤ ਨੂੰ ਮਨਮੋਹਕ ਧੁਨਾਂ ਨਾਲ ਉੱਘੇ ਸੰਗੀਤਕਾਰ ਡੀ ਜੇ ਫਲੋਂ ਨੇ ਸ਼ਿੰਗਾਰਿਆ ਹੈ ਅਤੇ ਸੰਗੀਤਕ ਵੀਡੀਓ ਗੁਰਦਾਸ ਮੀਡੀਆ ਨੇ ਤਿਆਰ ਕੀਤਾ ਹੈ।ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਯੂ ਟਿਊਬ ਤੇ ਇੱਕ ਦਿਨ ਵਿਚ ਇਸ ਗੀਤ ਦੇ ਵੀਊ ਵਨ ਮਿਲੀਅਨ ਤੋਂ ਪਾਰ ਹੋ ਚੁੱਕੇ ਹਨ। ਇਹ ਗੀਤ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ।

1 Comment

Leave a Reply