MusicUncategorized

ਗਾਇਕ ਜਗਮੀਤ ਬਰਾੜ ਦੇ ਗੀਤ' ਤਾਨਾਸ਼ਾਹ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ਬੁਲੰਦ ਆਵਾਜ਼ ਦੇ ਮਾਲਕ ਸੁਰੀਲੇ ਗਾਇਕ ਜਗਮੀਤ ਬਰਾੜ ਨੂੰ ਸੰਗੀਤ ਦੇ ਖੇਤਰ ਦੀ ਵੱਡੀ ਕੰਪਨੀ ਸਾਗਾ ਮਿਊਜ਼ਿਕ ਵਲੋਂ ਉਸਦੇ ਗੀਤ ‘ਤਾਨਾਸ਼ਾਹ’ ਨਾਲ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਜਗਮੀਤ ਬਰਾੜ ਨੇ ਖੁਦ ਹੀ ਲਿਖਿਆ ਹੈ ਤੇ ਸੰਗੀਤ ਦੇਸੀ ਕਰੀਊ ਨੇ ਦਿੱਤਾ ਹੈ। ‘ਲੋੜ ਪਈ ਤਾਂ ਗ਼ਦਰ ਮਚਾ ਦਿਉ…’ ਬਹੁਤ ਹੀ ਖੂਬਸੁਰਤ ਸ਼ਬਦਾਵਲੀ ‘ਚ ਲਿਖਿਆ ਜੋਸ਼ੀਲਾ ਗੀਤ ਹੈ। ਇਸ ਗੀਤ ਨੂੰ ਅਮਰਪ੍ਰੀਤ ਜੀ ਐੱਸ ਛਾਬੜਾ ਨੇ ਨਿਰਦੇਸ਼ਨ ਦਿੱਤਾ ਹੈ। ਸਾਗਾ ਕੰਪਨੀ ਦੇ ਸੁਮੀਤ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਗੀਤ ਵਿੱਚ ਗਾਇਕ ਜਗਮੀਤ ਬਰਾੜ ਨਾਲ ਮਸ਼ਹੂਰ ਟੀ ਵੀ ਸਟਾਰ ਤੇ ਸੋਸ਼ਲ ਮੀਡੀਆ ਕੁਈਨ ਅਵਨੀਤ ਕੌਰ ਵੀ ਨਜ਼ਰ ਆ ਰਹੀ ਹੈ।ਜੋ ਕਿ ਟਿੱਕਟੋਕ ਅਤੇ ਇੰਸਟਾਂਗ੍ਰਾਮ ‘ਤੇ ਵੱਡੀ ਫੈਨ ਫੈਲੋਇੰਗ ਰੱਖਦੀ ਹੈ।ਗਾਇਕ ਜਗਮੀਤ ਬਰਾੜ ਬਾਰੇ ਗੱਲ ਕਰਦਿਆਂ ਸੁਮੀਤ ਜੀ ਨੇ ਕਿਹਾ ਕਿ ਤਕਰੀਬਨ ਦੋ ਕੁ ਸਾਲ ਪਹਿਲਾਂ ਇਸ ਗਾਇਕ ਨਾਲ ਜਦ ਮੁਲਾਕਾਤ ਹੋਈ ਸੀ ਤਾਂ ਇਹ ਕਾਫ਼ੀ ਪ੍ਰੇਸ਼ਾਨ ਤੇ ਮੁਸ਼ਕਲ ਵਿਚ ਸੀ ਜਦ ਉਸਨੇ ਦੱਸਿਆ ਕਿ ਇਕ ਨਾਮੀਂ ਗਾਇਕ ਵਲੋਂ ਉਸ ਦੇ ਗੀਤਾਂ ਦਾ ਸੋਸ਼ਣ ਕੀਤਾ ਗਿਆ ਤਾਂ ਸੁਮੀਤ ਸਿੰਘ ਨੇ ਉਸਨੂੰ ਹੌਸਲਾ ਦਿੰਦਿਆਂ ਵਾਅਦਾ ਕੀਤਾ ਕਿ ਉਹ ਉਸਨੂੰ ਆਪਣੀ ਕੰਪਨੀ ਵਿੱਚ ਵੱਡੀ ਪੱਧਰ ‘ਤੇ ਰਿਲੀਜ਼ ਕਰਨਗੇ, ਸੋ ਅੱਜ ਇਹ ਵਾਅਦਾ ਪੂਰਾ ਕਰ ਵਿਖਾਇਆ।

Leave a Reply