Music

ਗਾਇਕ ਗੁਰਕ੍ਰਿਪਾਲ ਸੁਰਾਪੁਰੀ ਦਾ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼

ਪਾਲੀਵੁੱਡ ਪੋਸਟ- ਵਿਆਹ-ਸ਼ਾਦੀਆਂ ਦਾ ਮੌਸਮ ਅਜੇ ਬਹੁਤ ਦੂਰ ਹੈ ਪਰ ਪੰਜਾਬੀ ਗਾਇਕਾਂ ਨੇ ਵਿਆਹਾਂ ਤੇ ਵੱਜਣ ਵਾਲੇ ਗਾਣੇ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸੂਚੀ ਵਿੱਚ ਨਵੀਂ ਐਂਟਰੀ ਕਰ ਲਈ ਹੈ ਗੁਰਕ੍ਰਿਪਾਲ ਸੁਰਾਪੁਰੀ ਨੇ ਆਪਣੇ ਇਕ ਨਵੇਂ ਗਾਣੇ ਦੇ ਨਾਲ। ਇਸ ਗਾਣੇ ਦਾ ਨਾਮ ਹੈ ‘ਵਿਆਹ ਵਾਲਾ ਗਾਣਾ’ ਗਾਣੇ ਦੇ ਨਾਮ ਤੋਂ ਹੀ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਗਾਣਾ ਇੱਕ ਬੀਟ ਨੰਬਰ ਹੈ।ਇਸ ਗਾਣੇ ਦੇ ਬੋਲ ਗੁਰਕ੍ਰਿਪਾਲ ਸੁਰਾਪੁਰੀ ਨੇ ਖੁਦ ਲਿਖੇ ਹਨ ਅਤੇ ਲਾਲ ਕਮਲ ਨੇ ਅਰਸਾਰਾ ਮਿਊਜ਼ਿਕ ਦੇ ਲੇਬਲ ਅਧੀਨ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਅਰਸਾਰਾ ਮਿਊਜ਼ਿਕ ਨੇ ‘ਗੋਰਿਆਂ ਨੂੰ ਦਫ਼ਾ ਕਰੋ’ ਵਰਗੀਆਂ ਫਿਲਮਾਂ ਨੂੰ ਵੀ ਪ੍ਰੋਡਿਊਸ ਕੀਤਾ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਅਰਸ਼ ਬੈਨੀਪਾਲ ਦੇ ‘ਰੇਂਜ’ ਅਤੇ ਨਛੱਤਰ ਗਿੱਲ ਦੇ ‘ਤੇਰਾ ਇਹ ਪਿਆਰ’ ਵਰਗੇ ਗੀਤਾਂ ਨੂੰ ਵੀ ਰਿਲੀਜ਼ ਕੀਤਾ ਹੈ। ਕਮਲਪ੍ਰੀਤ ਜੌਨੀ ਨੇ ਇਸ ਗਾਣੇ ਦੀ ਵੀਡੀਓ ਡਾਇਰੈਕਟ ਕੀਤੀ ਹੈ। ਇਹ ਗਾਣਾ ਸੰਨੀ ਜੰਡੂ ਦੀ ਪੇਸ਼ਕਾਰੀ ਹੈ। ਇਹ ਸਾਰਾ ਪ੍ਰੋਜੈਕਟ ਸੁਖਜਿੰਦਰ ਭੱਚੂ ਨੇ ਪ੍ਰੋਡਿਊਸ ਕੀਤਾ ਹੈ।ਗਾਣੇ ਦੇ ਰਿਲੀਜ਼ ਹੋਣ ਤੇ ਗੁਰਕ੍ਰਿਪਾਲ ਸੁਰਾਪੁਰੀ ਨੇ ਕਿਹਾ, “ਇਹ ਗੀਤ ‘ਵਿਆਹ ਵਾਲਾ ਗਾਣਾ’ ਹਰ ਕਿਸੇ ਨੂੰ ਨੱਚਣ ਤੇ ਮਜਬੂਰ ਕਰ ਦੇਵੇਗਾ ਅਤੇ ਵਿਆਹ ਦੇ ਸੀਜ਼ਨ ਲਈ ਹਰ ਡੀਜੇ ਦੀ ਪਲੇਲਿਸਟ ਵਿੱਚ ਨਿਸ਼ਚਤ ਐਂਟਰੀ ਕਰੇਗਾ। ਇਸ ਗਾਣੇ ਤੇ ਪਰਫੋਮ ਕਰਦਿਆਂ ਮੈਂ ਨਿੱਜੀ ਤੌਰ ਤੇ ਬਹੁਤ ਆਨੰਦ ਲਿਆ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਦਰਸ਼ਕਾਂ ਨੂੰ ਇਹ ਗਾਣਾ ਪਸੰਦ ਆਵੇਗਾ।

Leave a Reply