Music

ਗਾਇਕਾ ਜ਼ੋਬਨ ਘੁੰਮਣ ਦਾ ਨਵਾਂ ਗੀਤ ‘ਤੇਰਾ ਨਾਂ’ ਹੋਇਆ ਲੋਕਪ੍ਰਿਯ

ਚੰਡੀਗੜ੍ਹ – ਖੂਬਸੂਰਤ ਸੂਰਤ, ਸੀਰਤ ਦੀ ਸੁਮੇਲ ‘ਤੇ ਬੁਲੰਦ ਆਵਾਜ਼ ਵਾਲੀ ਗਾਇਕਾ ਜ਼ੋਬਨ ਘੁੰਮਣ ਇਨੀਂ ਦਿਨੀਂ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਤੇਰਾ ਨਾਂ’ ਨਾਲ ਖੂਬ ਚਰਚਾ ‘ਚ ਹੈ। ਇਸ ਗੀਤ ਨੂੰ ਸਰੋਤੇ ਵਰਗ ਵਲੋਂ ਮਣਾ-ਮੂੰਹੀਂ ਪਿਆਰ ਦਿੱਤਾ ਜਾ ਰਿਹਾ ਹੈ। ਗੀਤ ਨੂੰ ਸ਼ਬਦਾਂ ਦੀ ਲੜੀ ‘ਚ ਪ੍ਰੋਣ ਵਾਲੀ ਕਲਮ ਨਾਮੀ ਗੀਤਕਾਰ ਪ੍ਰੀਤ ਮਾਨਸਾ ਦੀ ਹੈ ਅਤੇ ਸੰਗੀਤ 3 ਡੀ.ਬੀ ਵੱਲੋਂ ਦਿੱਤਾ ਗਿਆ ਹੈ ਜਦਕਿ ਵੀਡੀਓ ਫਿਲਮਾਂਕਣ ਸੰਧੂ ਫ਼ਿਲਮਜ਼ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ। ਮਸ਼ਹੂਰ ਸੰਗੀਤਕ ਕੰਪਨੀ ਜੱਸ ਰਿਕਾਰਡਸ ਵੱਲੋਂ ਿਰਲੀਜ਼ ਤੇ ਜਸਵੀਰ ਪਾਲ ਸਿੰਘ ਦੀ ਪੇਸ਼ਕਸ਼ ਇਹ ਗੀਤ ਨਾਮੀ ਟੀਵੀ ਚੈਨਲਾਂ, ਯੂ-ਟਿਊਬ ‘ਤੇ ਸੋਸ਼ਲ ਸਾਈਟਸ ਤੇ ਧਮਾਲਾਂ ਪਾਉਂਦਾ ਨਜ਼ਰ ਆ ਰਿਹਾ ਹੈ।

Leave a Reply