ArticlesMovie News

ਖੂਬ ਸਰਾਹਿਆ ਜਾ ਰਿਹੈ ਫ਼ਿਲਮ ਫੁੱਫੜ ਜੀ ਦਾ ਟਾਈਟਲ ਟਰੈਕ

ਪਾਲੀਵੁੱਡ ਪੋਸਟ- ਅਗਾਮੀ 11 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦਾ ਬੀਤੇ ਦਿਨੀਂ ਰਿਲੀਜ਼ ਹੋਇਆ ਟਾਈਟਲ ਟਰੈਕ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਖੁਦ ਗੁਰਨਾਮ ਭੁੱਲਰ ਵਲੋਂ ਲਿਖੇ ਅਤੇ ਗਾਏ ਇਸ ਗੀਤ ਦਾ ਸੰਗੀਤ ਦਾਊਦ ਵਲੋਂ ਦਿੱਤਾ ਗਿਆ ਹੈ।ਬੰਦਾ ਭਾਵੇਂ ਵੈਸੇ ਛੋਟੇ ਮੋਟੇ ਅਹੁਦੇ ‘ਤੇ ਕੰਮ ਕਰਦਾ ਹੋਵੇ ਪਰ ਜੇ ਕੀਤੇ ਉਹ ਘਰ ‘ਚ ਫੁੱਫੜ ਹੋਵੇ ਤਾਂ ਇਹ ਆਪਣੇ ਆਪ ਵਿਚ ਹੀ ਬਹੁਤ ਵੱਡਾ ਅਹੁਦਾ ਹੁੰਦਾ ਹੈ, ਫੁੱਫੜਾਂ ਦੀ ਤਾਂ ਮੁੱਢ ਤੋਂ ਮਿਸਾਲ ਦਿੱਤੀ ਜਾਂਦੀ ਹੈ। ਜਿੱਥੇ ਗਰਾਰੀ ਫੱਸ ਗਈ ਸਮਝੋ ਹੁਣ ਕੁੱਝ ਨਹੀਂ ਹੋ ਸਕਦਾ ਤੇ ਜੇ ਫੁੱਫੜ ਦੀ ਨਾ ਮੰਨੀ ਫਿਰ ਤਾਂ ਬੱਸ ਪੁਆੜੇ ਪੈਣਗੇ। ਫੁੱਫੜ ਨੇ ਸਹੁਰੇ ਜਾਣਾ ਹੋਵੇ ਤਾਂ ਇਦਾਂ ਤਿਆਰੀਆਂ ਹੁੰਦੀਆਂ ਜਿਵੇਂ ਕੋਈ ਤਿਓਹਾਰ ਹੋਵੇ। ਟਾਈਟਲ ਟਰੈਕ ਵਿਚ ਫੁੱਫੜ ਤੇ ਫੁੱਫੜ ਦੇ ਰੁਤਬੇ ਨੂੰ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ।ਇਹ ਟਾਈਟਲ ਟਰੈਕ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ‘ਤੇ ਫਿਲਮਾਇਆ ਗਿਆ ਹੈ। ਵੀਡੀਓ ਵਿਚ ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਇਕ ਵੱਖਰੇ ਅੰਦਾਜ਼ ਚ ਨਜ਼ਰ ਆ ਰਹੇ ਹਨ ਜਿਸਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ।ਜੇਕਰ ਲੋਕ ਚੰਨ ਅਤੇ ਅਰਜੁਨ ਯਾਨੀ ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਵਿਚਕਾਰ ਨੋਕ-ਝੋਕ ਦੇਖਣ ਲਈ ਉਤਸ਼ਾਹਿਤ ਹਨ ਤਾਂ ਉੱਥੇ ਹੀ, ਪਰਿਵਾਰ ਦੋਵਾਂ ਫੁੱਫੜਾਂ ਦੇ ਨਖਰੇ ਕਿਵੇਂ ਝੱਲੇਗਾ ਇਹ ਦੇਖਣ ਲਈ ਵੀ ਦਰਸ਼ਕ ਬੇਕਰਾਰ ਹਨ।ਫਿਲਮ ‘ਫੁੱਫੜ ਜੀ’ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ।ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਬੈਨਰ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਦਿੱਤਾ ਹੈ।https://bit.ly/3qhVY9R

Leave a Reply