Movie News

ਖੂਬ ਸਰਾਹਿਆ ਜਾ ਰਿਹੈ ਫ਼ਿਲਮ 'ਤਾਰਾ ਮੀਰਾ' ਦਾ ਨਵਾਂ ਗੀਤ 'ਜੱਟਾਂ ਵਾਲੀ'

ਪਾਲੀਵੁੱਡ ਪੋਸਟ- ਪੰਜਾਬ ਦੇ ਨਾਮੀ ਗਾਇਕ ਤੇ ਮਸ਼ਹੂਰ ਅਭਿਨੇਤਾ ਰਣਜੀਤ ਬਾਵਾ ਅਤੇ ਬਾਲੀਵੁੱਡ ਅਦਾਕਾਰਾ ਨਾਜ਼ੀਆ ਹੁਸੈਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਤਾਰਾ ਮੀਰਾ’ ਦਾ ਨਵਾਂ ਗੀਤ ‘ਜੱਟਾਂ ਵਾਲੀ’ ਹਾਲ ਹੀ ‘ਚ ਗਾਇਕ ਰਣਜੀਤ ਬਾਵਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਇਕਵਿੰਦਰ ਸਿੰਘ ਨੇ ਦਿੱਤਾ ਹੈ। ਦੱਸ ਦਈਏ ਕਿ ਫ਼ਿਲਮ ਦੇ ਬੇਹਤਰੀਨ ਸੰਗੀਤ ‘ਤੇ ਦਿਲ ਖਿਚਵੇਂ ਟਰੈਲਰ ਦੇ ਰੀਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ‘ਚ ਫਿਲਮ ਪ੍ਰਤੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਸਟਾਰ ਗਾਇਕ ਗੁਰੂ ਰੰਧਾਵਾ ਵਲੋਂ ਗੁਰਪ੍ਰਤਾਪ ਸਿੰਘ ਛੀਨਾ, ਜਗਰੂਪ ਬੂਟਰ ਅਤੇ ਸ਼ਿਲਪਾ ਸ਼ਰਮਾ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਇਸ ਫ਼ਿਲਮ ਵਿੱਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਨੀਤਾ ਦੇਵਗਨ, ਜੁਗਰਾਜ ਸਿੰਘ, ਰਾਜੀਵ ਠਾਕੁਰ,ਸਵਿੰਦਰ ਮਾਹਲ ਅਤੇ ਅਸ਼ੋਕ ਪਾਠਕ ਵਰਗੇ ਕਈ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਨਿਰਦੇਸ਼ਕ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਵੀ ਖੁਦ ਰਾਜੀਵ ਢੀਂਗਰਾ ਨੇ ਹੀ ਲਿਖੇ ਹਨ।ਇਹ ਫਿਲ਼ਮ ਪੰਜਾਬ ‘ਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀਆਂ ‘ਤੇ ਬਣਾਈ ਗਈ ਹੈ ਅਤੇ ਰੋਮਾਂਸ ਤੇ ਕਮੇਡੀ ਨਾਲ ਭਰਪੂਰ ਇਹ ਫਿਲਮ ਹਰ ਵਰਗ ਦੀ ਪਸੰਦ ਬਣੇਗੀ ਅਤੇ ਆਗਾਮੀ 11 ਅਕਤੂਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਵੇਗੀ।