Movie News

ਕੇਨੈਡਾ ਦੇ ਇਨ੍ਹਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ 'ਗਿੱਦੜ ਸਿੰਗੀ'

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’ ਅੱਜ 29 ਨਵੰਬਰ ਨੂੰ ਸਿਰਫ ਭਾਰਤ ‘ਚ ਹੀ ਨਹੀਂ, ਸਗੋਂ ਕੇਨੈਡਾ ‘ਚ ਵੀ ਵੱਡੇ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਕੇਨੈਡਾ ਦੇ ਜਿਨ੍ਹਾਂ ਸਿਨੇਮਾਘਰਾਂ ‘ਚ ਫਿਲਮ ਦਿਖਾਈ ਜਾਵੇਗੀ, ਉਸ ਦੀ ਸਿਨੇਮਾ ਲਿਸਟਿੰਗ ਜਾਰੀ ਹੋ ਚੁੱਕੀ ਹੈ।ਆਓ ਤੁਹਾਨੂੰ ਦਿਖਾਉਂਦੇ ਹਾਂ ਕੇਨੈਡਾ ਦੇ ਸਿਨੇਮਾਘਰਾਂ ਲਿਸਟਿੰਗ—

ਦੱਸ ਦਈਏ ਕਿ ‘ਡੀ੍ਰਮਸਪਾਰਕ ਮੂਵੀਜ਼’ ਬੈਨਰ ਹੇਠ ਬਣੀ ਨਿਰਮਾਤਾ ਅਭਿਸ਼ੇਕ ਤਿਆਗੀ ਵਲੋਂ ਪ੍ਰੋਡਿਊਸ ਇਸ ਫਿਲਮ ਨੂੰ ਨਿਰਦੇਸ਼ਕ ਵਿਪਨ ਪ੍ਰਾਸ਼ਰ ਵਲੋਂ ਨਿਰਦੇਸ਼ਤ ਕੀਤਾ ਗਿਆ ਹੈ।ਨਿਰਦੇਸ਼ਕ ਵਿਪਨ ਪ੍ਰਾਸ਼ਰ ਇਸ ਫ਼ਿਲਮ ਤੋਂ ਪਹਿਲਾਂ ਹਿੰਦੀ ਫ਼ਿਲਮ ‘ਉਡਨਸ਼ੂ’ ਅਤੇ ਪੰਜਾਬੀ ਫ਼ਿਲਮ ‘ਸਾਡੇ ਸੀ ਐਮ ਸਾਹਿਬ’ ਵੀ ਨਿਰਦੇਸ਼ਿਤ ਕਰ ਚੁੱਕੇ ਹਨ। ਇਸ ਫਿਲਮ ਵਿਚ ਜਿੱਥੇ ਮੁੱਖ ਭੂਮਿਕਾ ‘ਚ ਪੰਜਾਬੀ ਗਾਇਕ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੀ ਜੋੜੀ ਨਜ਼ਰ ਆਵੇਗੀ ਉੱਥੇ ਨਾਲ ਹੀ ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਸਾਨਵੀ ਧੀਮਾਨ, ਕਰਨ ਮਹਿਤਾ, ਮਲਕੀਤ ਰੌਣੀ, ਸੀਮਾਂ ਕੌਸ਼ਲ , ਗੁਰਮੀਤ ਸਾਜਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਜਿਹੇ ਮੰਝੇ ਹੋਏ ਕਲਾਕਾਰ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।ਇਸ ਫਿਲਮ ਦਾ ਟਾਈਟਲ ਬਹੁਤ ਹੀ ਦਿਲਚਸਪ ਕਥਾਸਾਰ ਦੁਆਲੇ ਬੁਣਿਆ ਗਿਆ ਹੈ, ਜੋ ਸਾਡੇ ਮਨਾਂ ਵਿਚ ਘਰ ਬਣਾ ਚੁੱਕੇ ਗਿੱਦੜਸਿੰਗੀ ਜਿਹੇ ਵਿਸ਼ਵਾਸਾਂ ਨੂੰ ਵੀ ਪ੍ਰਤੀਬਿੰਬ ਕਰੇਗਾ ਕਿ ਕਿਸ ਤਰਾਂ ਅਸੀਂ ਅੰਧ ਵਿਸਵਾਸਾਂ ਤੋਂ ਲੱਖ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦੇ, ਜਿਸ ਨਾਲ ਇਹ ਸੰਦੇਸ਼ ਵੀ ਦਿੱਤਾ ਜਾਵੇਗਾ ਕਿ ਸਾਨੂੰ ਸਾਰਿਆਂ ਨੂੰ ਕਿਸਮਤ ਦੇ ਆਸਰੇ ਨਾਲੋਂ ਕੇਵਲ ਮਿਹਨਤ ਤੇ ਹੀ ਟੇਕ ਰੱਖਣੀ ਚਾਹੀਦੀ ਹੈ ।