Articles

ਕੀ ਸਵਰੀਨ ਆਪਣੀ ਮਾਂ ਦੀ ਸਲਾਹ ਮੰਨੇਗੀ?

  ਛੋਟੀ ਜਠਾਣੀ ਦੀ ਕਹਾਣੀ ਵਿੱਚ ਨਿੱਤ ਨਵੇਂ ਮੋੜ ਦਿਲਚਸਪ ਹੁੰਦੇ ਜਾ ਰਹੇ ਹਨ, ਜਿਸ ਵਿੱਚ ਸਵਰੀਨ ਅਤੇ ਉਸਦੀ ਮਾਂ ਦੀਆਂ ਦੁਸ਼ਟ ਹਰਕਤਾਂ ਨੇ ਵੀ ਨਵੇਂ ਰਾਹ ਫੜੇ ਹਨ।ਮੌਜੂਦਾ ਐਪੀਸੋਡ ਵਿੱਚ, ਮਹਿੰਦਰ ਸਵਰੀਨ ਤੇ ਉਸਦੀ ਮਾਂ ਦੇ ਘਰ ਆਉਣ ਵਾਲੇ ਗੁੰਡਿਆਂ ਤੋਂ ਬਚਾਉਂਦਾ ਹੈ। ਕਿਉਂਕਿ ਉਹ ਸਵਰੀਨ ਦੇ ਅਣਜੰਮੇ ਬੱਚੇ ਦਾ ਪਿਤਾ ਹੈ, ਸਵਰੀਨ ਦੀ ਮਾਂ ਉਸ ਨੂੰ ਮਹਿੰਦਰ ਨੂੰ ਆਪਣੇ ਆਲੇ ਦੁਆਲੇ ਰੱਖਣ ਦੀ ਸਲਾਹ ਦਿੰਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਉਸ ਨੂੰ ਆਪਣੀਆਂ ਬੁਰੀਆਂ ਯੋਜਨਾਵਾਂ ਵਿੱਚ ਵਰਤ ਸਕਣ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਮਹਿੰਦਰ ਸਵਰੀਨ ਲਈ ਉਸਦੇ ਦਿਲ ਵਿਚ ਹਮਦਰਦੀ ਭਰੇਗਾ ਜਾਂ ਕੀ ਉਹ ਆਪਣੇ ਨਿੱਜੀ ਲਾਭ ਲਈ ਉਸਦਾ ਇਸਤੇਮਾਲ ਕਰੇਗੀ।ਕੀ ਸਵਰੀਨ ਆਪਣੇ ਬੱਚੇ ਦਾ ਪਿਤਾ ਹੋਣ ਕਾਰਨ ਮਹਿੰਦਰ ਦਾ ਸਨਮਾਨ ਕਰੇਗੀ? ਜਾਂ ਮਹਿੰਦਰ ਇਸ ਵਾਰ ਸਵਰੀਨ ਦਾ ਫਾਇਦਾ ਚੁੱਕ ਰਿਹਾ ਹੈ? ਅੱਜ ਦਾ ਐਪੀਸੋਡ, ਜੋ ਜ਼ੀ ਪੰਜਾਬੀ ‘ਤੇ ਸ਼ਾਮ 7:30 ਵਜੇ ਵਿਸ਼ੇਸ਼ ਤੌਰ ‘ਤੇ ਪ੍ਰਸਾਰਿਤ ਹੁੰਦਾ ਹੈ, ਇਹ ਜਾਣਨ ਲਈ ਦਰਸ਼ਕਾਂ ਦੀ ਉਤਸੁਕਤਾ ਘਟਾਉਗਾ ਕਿ ਅੱਗੇ ਕੀ ਹੁੰਦਾ ਹੈ।
ਹਰਜਿੰਦਰ ਸਿੰਘ