Articles

ਕੀ ਨਯਨ ਕਰੇਗੀ ਆਪਣੀ ਸਹੇਲੀ ਦੀ ਮਦਦ ?

ਚੰਡੀਗੜ੍ਹ – ਜ਼ੀ ਪੰਜਾਬੀ ਦੇ ਨਵੇਂ ਸ਼ੋਅ ਨਯਨ-ਜੋ ਵੇਖੇ ਅਣਵੇਖਾ ਵਿੱਚ ਇੱਕ ਰਹੱਸਮਈ ਮਾਹੌਲ ਹੈ ਜਿਵੇਂ ਕਿ ਉਸਦੇ ਵਿਲੱਖਣ ਨਾਮ ਦੁਆਰਾ ਦੱਸਿਆ ਗਿਆ ਹੈ। ਚਲ ਰਹੇ ਐਪੀਸੋਡ, ਕੁੜੀ ਨਯਨ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦੇ ਹਨ, ਜਿੱਥੇ ਉਸਨੂੰ ਇੱਕ ਦ੍ਰਿਸ਼ ਦਿਖਦਾ ਹੈ ਕਿ ਉਸਦੀ ਸਹੇਲੀ ਸ਼ੰਨੋ ਨਿਰਾਸ਼ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਬਾਕੀ ਪਿੰਡ ਵਾਲਿਆਂ ਵਾਂਗ, ਸ਼ੰਨੋ ਦੀ ਮਾਂ ਵੀ ਨਯਨ ਨੂੰ ਸ਼ਰਾਪਿਤ ਸਮਝਦੀ ਹੈ ਅਤੇ ਉਸਨੂੰ ਧਮਕੀ ਦਿੰਦੀ ਹੈ ਕਿ ਉਹ ਉਸਦੀ ਧੀ ਤੋਂ ਦੂਰ ਰਹੇ ਨਹੀਂ ਤਾਂ ਉਸਨੂੰ ਹਮੇਸ਼ਾ ਲਈ ਪਿੰਡ ਛੱਡਣਾ ਪਵੇਗਾ। ਸ਼ੰਨੋ ਦੀ ਮਾਂ ਸੋਚਦੀ ਹੈ ਕਿ ਜੇਕਰ ਨਯਨ ਉਸ ਦੀ ਧੀ ਦੇ ਵਿਆਹ ‘ਤੇ ਆਈ ਤਾਂ ਕੋਈ ਹਾਦਸਾ ਵਾਪਰ ਜਾਵੇਗਾ ਜਿਸ ਨਾਲ ਉਸ ਦੀ ਧੀ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ।ਦੂਜੇ ਪਾਸੇ, ਸ਼ੱਨੋ ਬਾਰੇ ਦੀਖਿਆ ਦ੍ਰਿਸ਼ ਨਯਨ ਨੂੰ ਹੀ ਨਹੀਂ ਬਲਕਿ ਦਰਸ਼ਕਾਂ ਨੂੰ ਵੀ ਦੁਵਿਧਾ ਵਿੱਚ ਛੱਡ ਦਿੰਦਾ ਹੈ ਕਿ ਉਹ ਆਪਣੀ ਸਹੇਲੀ ਦੀ ਮਦਦ ਕਰੇ ਜਾਂ ਉਸਦੀ ਮਾਂ ਦੁਆਰਾ ਦੱਸੇ ਗਏ ਨਤੀਜਿਆਂ ਦਾ ਸਾਹਮਣਾ ਕਰੇ? ਪੂਰਵ ਐਪੀਸੋਡਾਂ ਨੇ ਦਰਸ਼ਕਾਂ ਵਿੱਚ ਉਤਸੁਕਤਾ ਦੀ ਭਾਵਨਾ ਪੈਦਾ ਕੀਤੀ ਹੈ ਜੋ ਕਿ ਸੀਰੀਅਲ ਦੇ ਵਧਿਆ ਹੋਣ ਦਾ ਅਸਲ ਤੱਤ ਹੁੰਦਾ ਹੈ। ਨਯਨ ਦੀ ਦ੍ਰਿਸ਼ਟੀ ਹਕੀਕਤ ਵਿੱਚ ਬਦਲੇਗੀ ਜਾਂ ਨਹੀਂ, ਇਸ ਬਾਰੇ ਤੁਹਾਡੀ ਉਤਸੁਕਤਾ ਨੂੰ ਦੂਰ ਕਰਣ ਲਈ, ਦੇਖਦੇ ਰਹੋ ‘ਨਯਨ-ਜੋ ਵੇਖੇ ਅਣਵੇਖਾ’ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ ‘ਤੇ।

Leave a Reply