Articles

ਕੀ ਗੀਤ ਮੁਕਾਬਲਾ ਜਿੱਤੇਗੀ ਅਤੇ ਜੇ.ਕੇ. ਨਾਲ ਲੱਗੀ ਸ਼ਰਤ ਨੂੰ ਪੂਰਾ ਕਰ ਪਾਏਗੀ?

‘ਗੀਤ
ਢੋਲੀ’, ਜ਼ੀ ਪੰਜਾਬੀ ਦੇ ਸਭ ਤੋਂ ਪਸੰਦੀਦਾ ਸ਼ੋਅਜ਼ ਵਿੱਚੋਂ ਇੱਕ, ਦਰਸ਼ਕਾਂ ਨੂੰ ਸਕਰੀਨਾਂ ਨਾਲ ਜੋੜੀ ਰੱਖ ਰਿਹਾ ਹੈ ਕਿਉਂਕਿ ਕਹਾਣੀ ਹਰ ਹਫ਼ਤੇ ਇੱਕ ਨਵਾਂ ਮੋੜ ਲੈਂਦੀ ਹੈ। ਪਿਛਲੇ ਹਫਤੇ ਅਸੀਂ ਗੀਤ ਨੂੰ ਆਪਣੇ ਸਹੁਰੇ ਨੂੰ ਅੱਗ ਤੋਂ ਬਚਾਉਂਦੇ ਹੋਏ ਅਤੇ ਆਪਣੇ ਆਪ ਨੂੰ ਇਸ ਵਿੱਚ ਫਸਦੇ ਦੇਖਿਆ। ਪਰ ਬਾਅਦ ਵਿੱਚ ਉਹ ਬਚ ਜਾਂਦੀ ਹੈ ਅਤੇ ਖਤਰੇ ਤੋਂ ਬਚਦਿਆਂ ਉਸਦੇ ਕੁਝ ਸੱਟਾਂ ਲਗ ਜਾਂਦੀਆਂ ਨੇ।ਜੇ.ਕੇ. ਅਤੇ ਉਸਦੇ ਸੋਹਰੇ ਘਰ ਦੇ ਹੋਰ ਮੈਂਬਰਾਂ ਨੇ ਅਜੇ ਤੱਕ ਉਸ ਨੂੰ ਮਲਹਾਰ ਦੀ ਦੁਲਹਨ ਵਜੋਂ ਸਵੀਕਾਰ ਨਹੀਂ ਕੀਤਾ ਹੈ ਅਤੇ ਉਸ ਦੇ ਸੁਤੰਤਰ ਜੀਵਨ ਜਿਉਣ ਅਤੇ ਆਪਣੇ ਲਈ ਕਮਾਈ ਕਰਨ ਦੇ ਤਰੀਕੇ ਨੂੰ ਹਮੇਸ਼ਾ ਨਿੰਦਿਆ ਹੈ।ਹੁਣ ਆਉਣ ਵਾਲੇ ਹਫ਼ਤੇ ਵਿੱਚ ਦਰਸ਼ਕ ਗੀਤ ਨੂੰ ਇੱਕ ਢੋਲ ਮੁਕਾਬਲੇ ਵਿੱਚ ਆਪਣੇ ਸੱਟਾਂ ਲਗਿਆਂ ਹੋਣ ਦੇ ਬਾਵਜੂਦ ਹਿੱਸਾ ਲੈਂਦੇ ਦੇਖਣਗੇ ਅਤੇ ਉਸਨੇ ਆਪਣੇ ਸੋਹਰੇ ਜੇਕੇ ਮਹਿਰਾ ਨਾਲ ਇੱਕ ਸ਼ਰਤ ਲਗਾਈ ਹੈ ਜਿਸਦੇ ਪੂਰਾ ਹੋਣ ਤੇ ਉਹ ਉਸਨੂੰ ਘਰ ਦੀ ਬਹੁ ਦਾ ਸਨਮਾਨ ਦੇਵੇਗਾ । ਇਸ ਸ਼ਰਤ ਦੇ ਮੁਤਾਬਿਕ ਉਸਨੇ ਮਲਹਾਰ ਦੀ ਭੈਣ ਤਾਨਿਆ ਨੂੰ ‘ਭਾਈ ਦੂਜ’ ਮਨਾਉਣ ਲਈ ਵਾਪਸ ਲਿਆਉਣਾ ਹੋਵੇਗਾ।ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਗੀਤ ਆਪਣੀਆਂ ਸੱਟਾਂ ਨਾਲ ਮੁਕਾਬਲਾ ਜਿੱਤੇਗੀ ਜਾਂ ਨਹੀਂ? ਕੀ ਉਹ ਜੇਕੇ ਨਾਲ ਬਾਜ਼ੀ ਹਾਰ ਜਾਵੇਗੀ? ਪਰਿਵਾਰ ਦੀ ਨੂੰਹ ਵਜੋਂ ਸਵੀਕਾਰ ਕਰਨ ਲਈ ਉਸ ਨੂੰ ਹੋਰ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ?ਗੀਤ ਦੀ ਕਿਸਮਤ ਵਿੱਚ ਕੀ ਹੈ ਅਤੇ ਅੱਗੇ ਕਹਾਣੀ ਕਿਵੇਂ ਸਾਹਮਣੇ ਆਉਂਦੀ ਹੈ ਇਸ ਬਾਰੇ ਹੋਰ ਜਾਣਨ ਲਈ, ਦੇਖਦੇ ਰਹੋ ਰਾਤ 8 ਵਜੇ
‘ਗੀਤ
ਢੋਲੀ’ , ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਿਰਫ ਜ਼ੀ ਪੰਜਾਬੀ ‘ਤੇ ਅਤੇ Zee5 ਐਪ ‘ਤੇ ਕਿਸੇ ਵੀ ਸਮੇਂ ਕਿਤੇ ਵੀ ਲਾਓ ਨਵੇਂ ਐਪੀਸੋਡਾਂ ਨੂੰ ਦੇਖਣ ਦਾ ਮੌਕਾ।

Leave a Reply