Articles

ਕੀ ਗੀਤ ਤਾਨੀਆ ਦੇ ਵਿਆਹ ਨੂੰ ਬਚਾਉਣ ਲਈ ਦੇਵੇਗੀ ਘਰ ਛੱਡਣ ਦੀ ਕੁਰਬਾਨੀ

ਜ਼ੀ
ਪੰਜਾਬੀ ਦੇ ਸ਼ੋ ਗੀਤ ਢੋਲੀ ਦੇ ਨਿਰਮਾਤਾ ਦਿਲਚਸਪ ਮੋੜਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ| ਪਿਛਲੇ ਐਪੀਸੋਡ ਵਿਚ ਅਸੀਂ ਦੇਖਿਆ ਕਿ ਤਾਨੀਆ ਦੇ ਸੋਹਰਿਆ ਨੇ ਉਸਨੂੰ ਵਿਆਹ ਦੇ ਲਈ ਠੁਕਰਾ ਦਿੱਤਾ ਜਿਵੇਂ ਹੀ ਓਹਨਾ ਨੂੰ ਪਤਾ ਲਗਿਆ ਕਿ ਮਹਿਰਾ ਦੀ ਨੂੰਹ ਗੀਤ ਇਕ ਢੋਲੀ ਬਜਾਉਣ ਵਾਲੇ ਦੀ ਧੀ ਹੈ|ਭਾਵੇਂ ਜੇਕੇ ਨੇ ਉਸ ਨੂੰ ਆਪਣੀ ਨੂੰਹ ਵਜੋਂ ਸਵੀਕਾਰ ਕਰ ਲਿਆ ਹੈ, ਫਿਰ ਵੀ ਉਸ ਦਾ ਢੋਲੀ ਦੀ ਧੀ ਹੋਣਾ ਉਸ ਦੀ ਨਨਾਣ ਦੀ ਖੁਸ਼ੀ ਵਿਚ ਰੁਕਾਵਟ ਬਣ ਰਿਹਾ ਹੈ। ਅੱਜ ਦਾ ਐਪੀਸੋਡ ਡਰਾਮੇ ਨਾਲ ਭਰਿਆ ਹੋਵੇਗਾ ਕਿਉਂਕਿ ਆਕਾਸ਼ ਦੇ ਮਾਤਾ-ਪਿਤਾ ਸਿਰਫ ਇੱਕ ਸ਼ਰਤ ‘ਤੇ ਉਸਦੇ ਵਿਆਹ ਲਈ ਸਹਿਮਤ ਹੋਣਗੇ ਅਤੇ ਉਹ ਹੈ ਜੇਕਰ ਗੀਤ ਮਹਿਰਾ ਘਰ ਨੂੰ ਹਮੇਸ਼ਾ ਲਈ ਛੱਡ ਦਿੰਦੀ ਹੈ ! ਭਾਂਵੇ ਗੀਤ ਓਹਨਾ ਦੇ ਭਲੇ ਲਯੀ ਹਮੇਸ਼ਾ ਓਹਨਾ ਦੇ ਨਾਲ ਖੜੀ ਰਹੀ, ਕੀ ਉਹ ਇਹ ਕੀ ਉਹ ਇਹ ਸ਼ਰਤ ਮੰਨ ਕੇ ਮਹਿਰਾ ਘਰ ਛੱਡ ਦੇਵੇਗੀ? ਕੀ ਮਹਿਰਾ ਪਰਿਵਾਰ ਗੀਤ ਨੂੰ ਜਾਣ ਦੇਵੇਗੀ ? ਇਸ ਸਾਰੇ ਨਾਟਕ ਵਿੱਚ ਜੇਕੇ ਅਤੇ ਮਲਹਾਰ ਦੀ ਪ੍ਰਤੀਕਿਰਿਆ ਕੀ ਹੋਵੇਗੀ? ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦਿੱਤੇ ਜਾਣਗੇ, ਇਸ ਲਈ ‘ਗੀਤ ਢੋਲੀ’ ਦੇ ਇਸ ਰੋਮਾਂਚਕ ਐਪੀਸੋਡ ਨੂੰ ਦੇਖਣਾ ਨਾ ਭੁੱਲੋ, ਅੱਜ ਰਾਤ 8:00 ਵਜੇ, ਸਿਰਫ
ਜ਼ੀ
ਪੰਜਾਬੀ ਤੇ|
ਹਰਜਿੰਦਰ ਸਿੰਘ