Movie News

ਕਿਸਮਤ ਦੇ ਤੱਤ ਨੂੰ ਪੇਸ਼ ਕਰਦਾ ਫਿਲਮ 'ਪਾਣੀ ਚ ਮਧਾਣੀ' ਦਾ ਅਗਲਾ ਗੀਤ ‘ਤਕਦੀਰ’

ਚੰਡੀਗੜ੍ਹ 3 ਨਵੰਬਰ (ਪੱਤਰ ਪ੍ਰੇਰਕ) ਲਾਚਾਰੀ ਵਿਅਕਤੀ ਨੂੰ ਤਾਕਤਵਰ ਜਾਂ ਕਮਜ਼ੋਰ ਬਣਾ ਦਿੰਦੀ ਹੈ। ਲਾਟਰੀ ਟਿਕਟ ਦੇ ਗੁਆਚਣ ਨਾਲ ਗੁੱਲੀ ਕਮਜ਼ੋਰ ਹੋ ਜਾਂਦਾ ਹੈ, ਜਿਸ ਨੇ ਸੋਚਿਆ ਸੀ ਕਿ ਲਾਟਰੀ ਦੀ ਜਿੱਤ ਨਾਲ ਉਸਦੀ ਕਿਸਮਤ ਬਦਲ ਜਾਵੇਗੀ। 5 ਨਵੰਬਰ 2021 ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਪਾਣੀ ਚ ਮਧਾਣੀ’ ਦਾ ਨਵਾਂ ਗੀਤ ‘ਤਕਦੀਰੇ’ ਇਸ ਬਾਰੇ ਹੈ ਕਿ ਕਿਸਮਤ ਸਾਨੂੰ ਸਾਡੀਆਂ ਕਲਪਨਾਵਾਂ ਨਾਲ ਕਿਵੇਂ ਜੀਣ ਦਾ ਮਕਸਤ ਦਿੰਦੀ ਹੈ। ਹੰਬਲ ਮਿਊਜ਼ਿਕ ਦੇ ਬੈਨਰ ਹੇਠ, ਗੀਤ ਨੂੰ ਹੈਪੀ ਰਾਏਕੋਟੀ ਨੇ ਲਿਿਖਆ ਹੈ, ਜਿਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਰਣਜੀਤ ਬਾਵਾ ਦੁਆਰਾ ਗਾਇਆ ਗਿਆ ਇਹ ਗੀਤ ਅੱਜ ਸ਼ਾਮ 5 ਵਜੇ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗਾ, ਜਿਸ ਨਾਲ ਹਰ ਕੋਈ ਕਿਤੇ ਨਾ ਕਿਤੇ ਜ਼ਿੰਦਗੀ ਦੀ ਅਸਲੀਅਤ ਨਾਲ ਜੁੜਿਆ ਹੋਇਆ ਮਹਿਸੂਸ ਕਰੇਗਾ।ਦਰਅਸਲ, ‘ਦਾਦੂਜੀ’ (ਵਿਜੇ ਕੁਮਾਰ ਅਰੋੜਾ) ਦੁਆਰਾ ਨਿਰਦੇਸ਼ਿਤ ਤੇ ਦਾਰਾ ਮੋਸ਼ਨ ਪਿਕਚਰਜ਼ ਦੇ ਤਹਿਤ ਹੋਣ ਵਾਲੀ ਇਸ ਫਿਲਮ ‘ਚ 12 ਸਾਲਾਂ ਬਾਅਦ ਕੱਠੇ ਕੰਮ ਕਰਦੇ ਦਿਖਾਇ ਦੇਣ ਵਾਲੇ ਸ਼ਾਨਦਾਰ ਅਦਾਕਾਰ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੇ ਨਾਲ ਕਾਮੇਡੀ, ਡਰਾਮਾ, ਰੋਮਾਂਸ ਅਤੇ ਜਜ਼ਬਾਤਾਂ ਦਾ ਪੂਰਾ ਪੈਕੇਜ ਹੈ, ਇਹ ਫਿਲਮ 5 ਨਵੰਬਰ 2021 ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਪਰਦੇ ‘ਤੇ ਆਵੇਗੀ।


Leave a Reply