Movie News

ਕਾਮੇਡੀ ਭਰਪੂਰ ਮਨੋਰੰਜਨ ਦਾ ਖਜ਼ਾਨਾਂ ਫ਼ਿਲਮ 'ਮਿੰਦੋ ਤਸੀਲਦਾਰਨੀ' ਅੱਜ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ‘ਕਰਮਜੀਤ ਅਨਮੋਲ ਪ੍ਰੋਡਕਸ਼ਨ’ ਤੇ ‘ਰੰਜੀਵ ਸਿੰਗਲਾ ਪ੍ਰੋਡਕਸ਼ਨ’ ਦੇ ਸਾਂਝੇ ਬੈਨਰ ਦੀ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਅੱਜ 28 ਜੂਨ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਮੌਂਟੀ ਬੈਨੀਪਾਲ ਤੇ ਪਵਿੱਤਰ ਬੈਨੀਪਾਲ ਇਸ ਫਿਲਮ ਦੇ ਸਹਿ-ਨਿਰਮਾਤਾ ਹਨ।ਨਿਰਦੇਸ਼ਕ ਅਵਤਾਰ ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਜਿੱਥੇ ਮੁੱਖ ਭੂਮਿਕਾ ‘ਚ ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਅਦਾਕਾਰਾ ਕਵਿਤਾ ਕੌਸ਼ਿਕ ਤੇ ਈਸ਼ਾ ਰਿੱਖੀ ਨਜ਼ਰ ਆਉਣਗੇ। ਉੱਥੇ ਪਾਲੀਵੁੱਡ ਦੇ ਨਾਮੀ ਸਿਤਾਰੇ ਸਰਦਾਰ ਸੋਹੀ, ਹਰਭਜ਼ਨ ਸ਼ੇਰਾ, ਹਾਰਬੀ ਸੰਘਾ, ਪ੍ਰਕਾਸ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ ਜੱਟ ਅਤੇ ਜਗਤਾਰ ਬੈਨੀਪਾਲ ਆਦਿ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਰੁਮਾਂਸ, ਕਾਮੇਡੀ ਅਤੇ ਸ਼ਰਾਰਤਾਂ ਭਰਪੂਰ ਇਸ ਫ਼ਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ ਜੋ ਕਿ ਆਮ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਤੋਂ ਬਹੁਤ ਹਟ ਕੇ ਸਮਾਜਿਕ ਪਾਤਰਾਂ ਦੀ ਇੱਕ ਦਿਲਚਸਪ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਹ ਫ਼ਿਲਮ ਪਿੰਡਾਂ ਤੇ ਸ਼ਹਿਰਾਂ ਦੇ ਪੜ੍ਹੇ ਤੇ ਅਨਪੜ੍ਹ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਦੀ ਗੱਲ ਕਰਨ ਦੇ ਇਲਾਵਾ ਸਾਡੇ ਸਮਾਜਿਕ ਭਾਈਚਾਰੇ ਅਤੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਬਾਰੇ ਦੱਸੇਗੀ। ਫ਼ਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ। ਹੈਪੀ ਰਾਏਕੋਟੀ ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖਤਰ, ਸਿੰਕਦਰ ਸਲੀਮ, ਸੰਦੀਪ ਥਿੰਦ ਨੇ ਗਾਇਆ ਹੈ। ਸੰਗੀਤ ਚਰਨਜੀਤ ਆਹੂਜਾ, ਗੁਰਮੀਤ ਸਿੰਘ, ਜੈਸਨ ਥਿੰਦ, ਆਰ ਡੀ ਬੀਟ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਜੱਸ ਰਿਕਾਰਡਜ਼ ਵਲੋਂ ਰਿਲੀਜ ਕੀਤਾ ਜਾਵੇਗਾ। ਇਸ ਫਿਲਮ ਨੂੰ ‘ਓਮ ਜੀ ਗਰੁੱਪ’ ਵਲੋਂ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।

Leave a Reply