Music

ਕਬੱਡੀ ਖੇਡ ਜਗਤ ਦਾ ਸਿਰਤਾਜ ‘ਅੰਤਰਰਾਸ਼ਟਰੀ ਕਬੱਡੀ ਕੱਪ ਮਾਜਰਾ’ ਸਟਾਰ ਕਲਾਕਾਰ ਭਰਨਗੇ ਹਾਜ਼ਰੀ

ਚੰਡੀਗੜ੍ਹ -ਨਜ਼ਦੀਕੀ ਪਿੰਡ ਮਾਜਰਾ ਵਿਖੇ ਉੱਘੇ ਸਮਾਜ ਸੇਵੀ ਆਗੂ ਰਣਯੋਧ ਸਿੰਘ ਮਾਨ ਅਗਵਾਈ ਅਤੇ ਐਨ.ਆਰ.ਆਈ ਭਰਾਵਾਂ ਦੇ ਵੱਡੇ ਸਹਿਯੋਗ ਨਾਲ ਆਗਾਮੀ 3 ਅਪ੍ਰੈਲ ਨੂੰ ਕਰਵਾਇਆ ਜਾਣ ਵਾਲਾ ‘ਅੰਤਰਰਾਸ਼ਟਰੀ ਕਬੱਡੀ ਕੱਪ ਮਾਜਰਾ’ ਕਈ ਪੱਖਾਂ ਤੋਂ ਵਿਲੱਖਣ ਹੈ।ਇਹ ਕੱਪ ਕਬੱਡੀ ਜਗਤ ਦਾ ਇੱਕ ਪੁਰਾਣਾ ਤੇ ਸਲਾਨਾ, ਵੱਡੇ ਇਨਾਮ, ਦਰਸ਼ਕਾਂ ਦੇ ਇਕੱਠ ਤੇ ਟੀਮਾਂ ਅਤੇ ਸਿਖਰਲੇ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ ‘ਚ ਅੱਵਲ ਨੰਬਰ ‘ਤੇ ਹੈ।ਇਸ ਕਬੱਡੀ ਕੱਪ ਸਬੰਧੀ ਪੋਸਟਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਖੁਦ ਰਿਲੀਜ਼ ਕੀਤੇ ਗਏ ਹਨ।ਇਸ ਕਬੱਡੀ ਕੱਪ ਦੌਰਾਨ ਪੰਜਾਬ ਭਰ ਤੋਂ ਨਾਮੀ ਅਕੈਡਮੀਆਂ ਅਤੇ ਇੰਟਰਨੈਸ਼ਨਲ ਖਿਡਾਰੀ ਪਹੁੰਚ ਰਹੇ ਹਨ।ਇਸ ਮੌਕੇ ਪਹਿਲੇ ਨੰਬਰ ਦੀ ਜੇੱਤੂ ਟੀਮ ਨੂੰ 1,51000 ਰੁਪਏ ਅਤੇ ਦੂਜਾ ਇਨਾਮ 1,11000 ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਵੋਤਮ ਜਾਫੀ ਅਤੇ ਧਾਵੀ ਨੂੰ ਟਰੈਕਟਰ ਦੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਦਰਸ਼ਕਾਂ ਦੇ ਮੰਨੋਰੰਜਨ ਲਈ ੩ ਅਪ੍ਰੈਲ ਸ਼ਾਮ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਨੌਜਵਾਨ ਦਿਲਾਂ ਦੀ ਧੜਕਣ ਗਿੱਪੀ ਗਰੇਵਾਲ, ਰਾਜਵੀਰ ਜਵੰਦਾ, ਗੁਰਨਾਮ ਭੁੱਲਰ, ਹਰਿੰਦਰ ਭੁੱਲਰ, ਜੋਬਨ ਸੰਧੂ, ਇੰਦਰ ਕੌਰ, ਜਤਿੰਦਰ ਭੁੱਲਰ ਅਤੇ ਆਰ ਨੇਤ ਆਪਣੇ ਖੁੱਲ੍ਹੇ ਅਖਾੜੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

73 Comments

Leave a Reply