ArticlesFeaturedUpcoming Movies

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਦਾ ਦਿਲੋਂ ਪਿਆਰ ਦਿੱਤਾ ਹੈ। ਲਾਕਡਾਊਨ ਦੇ ਇੱਕ ਸਾਲ ਦੇ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰਸ਼ਕਾਂ ਦੀ ਇਹ ਚਹੇਤੀ ਜੋੜੀ ਬਹੁਤ ਜਲਦ ਆਪਣੀ ਨਵੀਂ ਫ਼ਿਲਮ ‘ਪੁਆੜਾ’ ਲੈ ਕੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਹਾਸਿਆਂ ਦੇ ਪੁਆੜੇ ਪਾਉਣ ਵਾਲੀ ਇਹ ਫ਼ਿਲਮ ਦਰਸ਼ਕਾਂ ਦਾ ਨਵੀਂ ਕਹਾਣੀ ਨਾਲ ਕਾਮੇਡੀ ਭਰਿਆ ਦਿਲਚਸਪ ਮਨੋਰੰਜਨ ਕਰੇਗੀ।

‘ਕੈਰੀ ਆਨ ਜੱਟਾ 2’,‘ਵਧਾਈਆਂ ਜੀ ਵਧਾਈਆਂ’ ਅਤੇ ‘ਛੜਾ’ ਵਰਗੀਆਂ ਬਲਾਕਬਾਸਟਰ ਫ਼ਿਲਮਾਂ ਦੀ ਸਫਲਤਾ ਤੋਂ ਬਾਅਦ ‘ਏ ਐਂਡ ਏ ਪਿਕਚਰਜ਼’ ਪੰਜਾਬੀ ਦਰਸ਼ਕਾਂ ਲਈ ਇਹ ਨਵਾਂ ਮਨੋਰੰਜਨ ਭਰਪੂਰ ਤੋਹਫ਼ਾ ‘ ਪੁਆੜਾ ’ ਨਾਲ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਦਰਜ਼ ਕਰੇਗੀ। 2 ਅਪ੍ਰੈਲ 2021 ਨੂੰ ਦੁਨੀਆਂ ਭਰ ਦੇ ਪੰਜਾਬੀ ਦਰਸ਼ਕਾ ਦਾ ਮਨੋਰੰਜਨ ਕਰਨ ਆ ਰਹੀ ਇਸ ਫ਼ਿਲਮ ਦੀ ਦਰਸ਼ਕਾਂ ਨੂੰ ਚਿਰਾਂ ਤੋਂ ਉਡੀਕ ਸੀ ਜੋ ਲਾਕ ਡਾਊਨ ਕਰਕੇ ਹੋਰ ਵੀ ਵਧ ਗਈ, ਕਿਊਕਿ ਇਹ ਫ਼ਿਲਮ ਪਿਛਲੇ ਸਾਲ ਰਿਲੀਜ ਹੋਣੀ ਸੀ। ਦਰਸ਼ਕਾਂ ਵਿੱਚ ਇਸ ਫ਼ਿਲਮ ਪ੍ਰਤੀ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਨਜ਼ਰ ਆ ਰਿਹਾ ਹੈ।
ਏ ਐਂਡ ਏ ਫ਼ਿਲਮਜ਼ ਤੇ ਇਸਦੇ ਮਾਲਕ ਸ਼੍ਰੀ ਅਤੁੱਲ ਭੱਲਾ ਬਾਰੇ ਕਹਿ ਸਕਦੇ ਹਾਂ ਕਿ ਇਹ ਹਮੇਸ਼ਾ ਹੀ ਸਮਾਜ ਨਾਲ ਜੁੜੀਆਂ ਮਿਆਰੀ ਤੇ ਮਨੋਰੰਜਨ ਭਰਪੂਰ ਫ਼ਿਲਮਾਂ ਬਣਾਉਣ ‘ਚ ਵਿਸ਼ਵਾਸ ਰੱਖਦੇ ਹਨ ਜੋ ਹਰ ਪੱਖੋਂ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਹੋਣ। ਇਸੇ ਕਰਕੇ ਉਨ੍ਹਾਂ ਦੀ ਸਮੁੁੱਚੀ ਟੀਮ ਇੱਕ ਸਵੱਲੀ ਸੋਚ ਨਾਲ ਚੰਗੇ ਸਿਨਮੇ ਦੀ ਉਸਾਰੀ ‘ਚ ਲੱਗੀ ਹੋਈ ਹੈ। ਹਲਕੇ, ਦੋਹਰੇ ਅਰਥੀ ਚੁਟਕਲਿਆਂ ਵਾਲੀ ਕਾਮੇਡੀ ਤੋਂ ਇਨ੍ਹਾਂ ਨੇ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੀ ਹੈ।‘ਪੁਆੜਾ’ ਫ਼ਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ‘ਪੁਆੜਾ’ ਪੰਜਾਬੀ ਦਾ ਇੱਕ ਪ੍ਰਚੱਲਤ ਸ਼ਬਦ ਹੈ, ਜਿਸ ਨੂੰ ਠੇਠ ਪੰਜਾਬੀ ਵਿੱਚ ਪੰਗਾਂ ਵੀ ਕਿਹਾ ਜਾਂਦਾ ਹੈ। ਇਸ ਫ਼ਿਲਮ ਦਾ ਵਿਸ਼ਾ ਬਹੁਤ ਹੀ ਦਿਲਚਸਪ ਹੈ। ਜਿਸ ਵਿੱਚ ਕਾਮੇਡੀ, ਰੁਮਾਂਸ,ਪਰਿਵਾਰਕ ਨੋਕ-ਝੋਕ ਤੇ ਦਿਲਾਂ ਨੂੰ ਛੂਹ ਜਾਣ ਵਾਲਾ ਸੰਗੀਤ ਹੈ। ਦੋ ਦਿਲਾਂ ਦੀ ਆਪਸੀ ਗਿਟ-ਮਿਟ ਹੈ ਫ਼ਿਰ ‘ਪੁਆੜਾ’ ਕਿਵੇਂ ਤੇ ਕਿਊਂ ਪੈਂਦਾ ਹੈ…… ਇਹ ਦਰਸ਼ਕਾਂ ਨੂੰ 2 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਜਾ ਕੇ ਹੀ ਪਤਾ ਲੱਗੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਨੇ ਕੀਤਾ ਹੈ ਤੇ ਕਹਾਣੀ ਤੇ ਸਕਰੀਨ ਪਲੇਅ ਬਲਵਿੰਦਰ ਸਿੰਘ ਜੰਜੂਆਂ, ਰੁਪਿੰਦਰ ਚਾਹਲ ਤੇ ਅਨਿਲ ਰੋਧਨ ਨੇ ਮਿਲ ਕੇ ਲਿਖਿਆ ਹੈ ਜਦਕਿ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਐਕੀ ਵਿਰਕ, ਸੋਨਮ ਬਾਜਵਾ ਸਮੇਤ ਸਾਰੇ ਹੀ ਕਲਾਕਾਰਾਂ ਨੇ ਫ਼ਿਲਮ ਨੂੰ ਚੰਗੀ ਬਣਾਉਣ ‘ਚ ਆਪਣਾ ਯੋਗਦਾਨ ਪਾਇਆ ਹੈ।ਏ ਐਂਡ ਏ ਪਿਕਚਰਜ਼’ ਅਤੇ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਇਸ ਫ਼ਿਲਮ ‘ਪੁਆੜਾ’ ਦਾ ਨਿਰਮਾਣ ਬ੍ਰੇਟ ਫ਼ਿਲਮਜ਼ ਵਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਪਵਨ ਗਿੱਲ,ਅਨੁਰਾਗ ਸਿੰਘ, ਅਮਨ ਗਿੱਲ ਅਤੇ ਬਲਵਿੰਦਰ ਸਿੰਘ ਜੰਜੂਆ ਹਨ। ਜ਼ੀ ਸਟੂਡੀਓਜ਼ ਵਲੋਂ ਸਾਰੇ ਵਿਸ਼ਵ ਵਿਆਪੀ ਅਧਿਕਾਰ ਹਾਸਲ ਕਰਕੇ ਇਸ ਫ਼ਿਲਮ ਨੂੰ ਵੱਡੀ ਪੱਧਰ ‘ਤੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਗਈ ਹੈ।ਨਿਰਮਾਤਾ ਅਤੁੱਲ ਭੱਲਾ ਨੂੰ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਸਾਲ ਭਰ ਸਿਨਮਿਆਂ ਤੋਂ ਦੂਰ ਰਹੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੋਈ ਪੰਜਾਬੀ ਸਿਨਮੇ ਦੀ ਨੀਂਹ ਨੂੰ ਮਜਬੂਤ ਕਰਨ ‘ਚ ਆਪਣਾ ਯੋਗਦਾਨ ਪਾਵੇਗੀ ਜਿਸ ਨਾਲ ਅੱਗੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਲਈ ਰਾਹ ਵੀ ਪੱਧਰਾ ਹੋਵੇਗਾ। ਆਓ ਆਪਾਂ ਸਾਰੇ 2 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਗਜ-ਵੱਜ ਕੇ ਸੁਆਗਤ ਕਰੀਏ ਤੇ ਆਪਣੇ ਨੇੜਲੇ ਸਿਨਮਾ ਘਰਾਂ ਵਿੱਚ ਆਪਣੇ ਪਰਿਵਾਰਾਂ, ਯਾਰਾਂ ਦੋਸਤਾਂ ਨਾਲ ਰਲ ਕੇ ਮੁੜ ਰੌਣਕਾਂ ਲਾਈਏ ਤੇ ‘ਪੁਆੜਾ’ ਫ਼ਿਲਮ ਨਾਲ ਹਾਸਿਆਂ ਭਰੇ ਮਨੋਰੰਜਕ ਸਫ਼ਰ ਦੀ ਮੁੜ ਸੁਰੂਆਤ ਕਰੀਏ।

Leave a Reply