FeaturedMovie News

ਐਕਸ਼ਨ ਤੇ ਰੁਮਾਂਸ ਭਰਪੂਰ ਪੰਜਾਬੀ ਫਿਲਮ 'ਸਿੰਘਮ'

ਪਾਲੀਵੁੱਡ ਪੋਸਟ- ਕਾਮੇਡੀ ਤੋਂ ਐਕਸ਼ਨ ਫ਼ਿਲਮਾਂ ਵੱਲ ਵਧ ਰਹੇ ਸਿਨਮੇ ਨਾਲ ਇੰਨ੍ਹੀਂ ਦਿਨੀਂ ਇੱਕ ਹੋਰ ਪੰਜਾਬੀ ਫਿਲਮ ਜੁੜਨ ਜਾ ਰਹੀ ਹੈ ਜਿਸ ਦਾ ਨਾਂ ਹੈ ‘ਸਿੰਘਮ’। ਜ਼ਿਕਰਯੋਗ ਹੈ ਕਿ ਇਹ ਫਿਲਮ ਅਜੇ ਦੇਵਗਣ ਵਾਲੀ ਬਾਲੀਵੁੱਡ ਫ਼ਿਲਮ ਦਾ ਹੀ ਪੰਜਾਬੀ ਰੀਮੇਕ ਹੈ। ਅਜੇ ਦੇਵਗਣ ਫਿਲਮਜ਼,ਗੁਲਸ਼ਨ ਕੁਮਾਰ ਟੀ-ਸੀਰਜ਼ ਦੀ ਪੇਸ਼ਕਸ ਅਤੇ ਏ ਪਨੋਰਮਾ ਸਟੂਡੀਓਜ਼ ਪ੍ਰੋਡਕਸ਼ਨ ਦੇ ਬੈਨਰ ਹੇਠ 9 ਅਗਸਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਾਇਕ ਪੰਜਾਬੀਆਂ ਦਾ ਚਹੇਤਾ ਅਦਾਕਾਰ ਪਰਮੀਸ ਵਰਮਾ ਹੈ ਜੋ ਇਸ ਫਿਲਮ ਵਿੱਚ ਇੱਕ ਪੁਲਸ ਅਫ਼ਸਰ ਦੀ ਦਮਦਾਰ ਭੂਮਿਕਾ ‘ਚ ਨਜ਼ਰ ਆਵੇਗਾ। ਫਿਲਮ ਦੀ ਨਾਇਕਾ ਸੋਨਮ ਬਾਜਵਾ ਹੈ ਤੇ ਖਲਨਾਇਕ ਕਰਤਾਰ ਚੀਮਾ ਹੈ। ਇਹ ਫਿਲਮ ਐਕਸ਼ਨ ਤੇ ਰੁਮਾਂਸ ਦਾ ਸੁਮੇਲ ਹੈ।
ਪੰਜਾਬ ਦੇ ਗੁੰਡਾ ਰਾਜ ਅਤੇ ਪੁਲਸ ਕਾਰਗੁਜ਼ਾਰੀ ‘ਤੇ ਪਹਿਲਾਂ ਵੀ ਕਈ ਪੰਜਾਬੀ ਫਿਲਮਾਂ ਆ ਚੁੱਕੀਆਂ ਹਨ ਪਰ ਇਸ ਫਿਲਮ ਪ੍ਰਤੀ ਦਰਸ਼ਕਾਂ ‘ਚ ਇੱਕ ਵਿਸ਼ੇਸ਼ ਖਿੱਚ ਹੈ। ਇਸ ਫਿਲਮ ਦੀ ਕਹਾਣੀ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਹੋਈ ਹੈ ਜੋ ਬੀਤੇ ਕੱਲ ਅਤੇ ਮੌਜੂਦਾ ਦੌਰ ਦੀ ਗੱਲ ਕਰਦੀ ਹੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੀ ਹੈ। ਇਸ ਦਮਦਾਰ ਕਹਾਣੀ ਅਧਾਰਤ ਸਕਰੀਨ ਪਲੇ ਅਤੇ ਡਾਇਲਾਗ ਧੀਰਜ ਰਤਨ ਨੇ ਲਿਖੇ ਹਨ। ਨਿਰਦੇਸ਼ਕ ਨਵਨੀਅਤ ਸਿੰਘ ਨੇ ਇਸ ਫ਼ਿਲਮ ਦੇ ਹਰੇਕ ਦ੍ਰਿਸ਼ ਬਹੁਤ ਹੀ ਬਾਰੀਕੀ ਅਤੇ ਰੌਚਕਮਈ ਤਰੀਕੇ ਨਾਲ ਪਰਦੇ ‘ਤੇ ਉਤਾਰਿਆ ਹੈ। ਪਰਮੀਸ਼ ਦੀ ਇਹ ਫਿਲਮ ਐਕਸ਼ਨ ਅਤੇ ਰੁਮਾਂਸ ਦਾ ਸੁਮੇਲ ਹੈ। ਪਰਮੀਸ਼ ਵਰਮਾ, ਸੋਨਮ ਬਾਜਵਾ, ਕਰਤਾਰ ਚੀਮਾ, ਗੁਰਪੀਤ ਕੌਰ ਭੰਗੂ, ਸਰਦਾਰ ਸੋਹੀ, ਮਲਕੀਤ ਰੌਣੀ, ਰਾਜਵਿੰਦਰ ਸਮਰਾਲਾ, ਰਾਜ ਧਾਲੀਵਾਲ, ਕ੍ਰਿਸ਼ਨ ਜੋਸ਼ੀ ਆਦਿ ਕਲਾਕਾਰਾਂ ਨੇ ਫਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਨਿਰਮਾਤਾ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮਾਂਗਟ ਪਾਠਕ ਤੇ ਅਭਿਸ਼ੇਕ ਪਾਠਕ ਹਨ ਤੇ ਆਸੂ ਮੁਨੀਸ਼ ਸਾਹਨੀ, ਸੰਜੀਵ ਜੋਸ਼ੀ ਵਿਨੋਦ ਭਾਂਨੂੰ ਸਾਹਲੀ ਇਸਦੇ ਸਹਿ ਨਿਰਮਾਤਾ ਹਨ। 9 ਅਗਸਤ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਦਰਸਕਾਂ ਵਲੋਂ ਉਡੀਕ ਕੀਤੀ ਜਾ ਰਹੀ ਹੈ।

Leave a Reply