ArticlesMovie News

ਐਕਸ਼ਨ, ਕਾਮੇਡੀ ਅਤੇ ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਨਿਰਮਾਤਾ 'ਵਿਵੇਕ ਓਹਰੀ' ਦੀ ਫ਼ਿਲਮ 'ਬਲੈਕੀਆ'

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ ਸਨੱਅਤ ਨਾਲ ਜੁੜਿਆ ਨਾਂਅ ਵਿਵੇਕ ਓਹਰੀ ਇੱਕ ਤਜੱਰਬੇਕਾਰ ਵਿਤਰਕ ਹੀ ਨਹੀਂ ਬਲਕਿ ਪੰਜਾਬੀ ਸਿਨਮੇ ਦੀ ਝੋਲੀ ਮਨੋਰੰਜਨ ਅਤੇ ਅਰਥ ਭਰਪੂਰ ਫਿਲਮਾਂ ਪਾਉਣ ਵਾਲਾ ਇੱਕ ਸਫ਼ਲ ਨਿਰਮਾਤਾ ਵੀ ਹੈ। ਆਟੋਮੋਬਾਇਲ ਦੇ ਖੇਤਰ ਦਾ ਇਹ ਨਾਮੀਂ ਬਿਜਨਸਮੈਨ ਦਾ ਪੰਜਾਬੀ ਫਿਲਮਾਂ ਪ੍ਰਤੀ ਦਿਲੋਂ ਪਿਆਰ ਹੀ ਸੀ ਕਿ ਉਹ ਇਸ ਮਨੋਰਜਨ ਦੀ ਦੁਨੀਆਂ ਵੱਲ ਆ ਗਿਆ ਤੇ ਪਿਛਲੇ 10 ਸਾਲਾਂ ਤੋਂ ਉਹ ਬਤੌਰ ਨਿਰਮਾਤਾ ਅਤੇ ਫਿਲਮ ਡਿਸਟਰੀਬਿਊਟਰ ਇਸ ਖੇਤਰ ਵਿੱਚ ਸਰਗਰਮ ਹੈ। ਦਰਸ਼ਕਾਂ ਦੀ ਨਬਜ਼ ਟੋਹ ਕੇ ਫ਼ਿਲਮਾਂ ਬਣਾਉਣ ਵਾਲੇ ਵਿਵੇਕ ਓੁਹਰੀ ਨੂੰ ਮਾਣ ਹੈ ਕਿ ਉਸਨੇ ਪੰਜਾਬੀ ਫ਼ਿਲਮਾਂ ਦੇ ਨਾਮੀਂ ਕਲਾਕਾਰਾਂ ਨੂੰ ਲੈ ਕੇ ‘ਮੇਲ ਕਰਾਦੇ ਰੱਬਾ, ਜੀਂਹਨੇ ਮੇਰਾ ਦਿਲ ਲੁੱਟਿਆ, ਯਾਰ ਅਨਮੁੱਲੇ, ਵਿਆਹ 70 ਕਿਲੋਮੀਟਰ, ਮੁਖਤਿਆਰ ਚੱਡਾ, ਸ਼ਰੀਕ, ਜਿੰਦੂਆ, ਡੰਗਰ ਡਾਕਟਰ’ ਆਦਿ ਫ਼ਿਲਮਾਂ ਦਾ ਨਿਰਮਾਣ ਕੀਤਾ। ਅੱਜਕਲ ਵਿਵੇਕ ਆਪਣੀ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਮੌਜੂਦਾ ਸਿਨਮੇ ਦੇ ਐਕਸ਼ਨ ਹੀਰੋ ਦੇਵ ਖਰੋੜ ਤੇ ਅਦਾਕਾਰਾ ਇਹਾਨਾਂ ਢਿੱਲੋਂ ਦੀ ਰੁਮਾਂਟਿਕ ਜੋੜੀ ਵਾਲੀ ਐਕਸ਼ਨ ਫ਼ਿਲਮ ‘ਬਲੈਕੀਆ’ ਲੈ ਕੇ ਆ ਰਿਹਾ ਹੈ। ‘ਬਲੈਕੀਆ’ ਫ਼ਿਲਮ ਦਾ ਨਿਰਦੇਸ਼ਨ ਪੰਜਾਬੀ ਫ਼ਿਲਮਾਂ ਦੇ ਨਾਮੀਂ ਲੇਖਕ ਤੇ ਨਿਰਦੇਸ਼ਕ ਸੁਖਮੰਦਰ ਧੰਜਲ ਨੇ ਕੀਤਾ ਹੈ।
ਵਿਵੇਕ ਓਹਰੀ ਨੇ ਦੱਸਿਆ ਕਿ ਇਹ ਫ਼ਿਲਮ 1970-75 ਦੇ ਜ਼ਮਾਨੇ ਦੀ ਫ਼ਿਲਮ ਹੈ ਪਰੰਤੂ ਇਸਦਾ ਵਿਸ਼ਾ ਪੰਜਾਬ ਦਾ ਪੁਰਾਤਨ ਕਲਚਰ, ਕੱਚੇ ਘਰ, ਜਾਂ ਬਲਦਾਂ ਦੇ ਗਲ਼ ਵੱਜਦੀਆਂ ਟੱਲੀਆਂ ਵਿਖਾਉਣਾ ਨਹੀਂ ਬਲਕਿ ਉਸ ਦੌਰ ਵਿੱਚ ਸਰਗਰਮ ਕੁਝ ਅਜਿਹੇ ਲੋਕਾਂ ਦੀ ਕਹਾਣੀ ਪੇਸ਼ ਕਰਨਾ ਹੈ ਜਿੰਨ੍ਹਾਂ ਦੇ ਖੌਫ਼ ਤੋਂ ਖਾਕੀ ਵਰਦੀਆਂ ਵਾਲੇ ਵੀ ਥਰ ਥਰ ਕੰਬਦੇ ਸੀ। ਨਵੀਂ ਜਨਰੇਸ਼ਨ ਬਲੈਕੀਆ ਦੇ ਅਰਥ ਨਹੀਂ ਜਾਣਦੀ ਹੋਵੇਗੀ ਕਿ ਇਹ ਕੌਣ ਹੁੰਦੇ ਸੀ ? ਜੋ ਇਸ ਫ਼ਿਲਮ ਦੀ ਕਹਾਣੀ ਦੱਸੇਗੀ । ਦੇਵ ਖਰੌੜ ਦਾ ਕੰਮ ਇਸ ਫ਼ਿਲਮ ਵਿੱਚ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹੀ ਅਲੱਗ ਨਜ਼ਰ ਆਵੇਗਾ। ਫਿਲਮ ਦੇ ਟਰੇਲਰ ਜ਼ਰੀਏ ਉਸਦੇ ਪ੍ਰਸ਼ੰਸਕਾਂ ਨੇ ਦੇਵ ਦੇ ਇਸ ਨਵੇਂ ਅੰਦਾਜ਼ ਨੂੰ ਪਸੰਦ ਵੀ ਕੀਤਾ ਹੈ। ਇੱਕ ਗੱਲ ਹੋਰ ਇੱਕ ਪੀਰੀਅਡ ਫ਼ਿਲਮ ਹੋਣ ਕਰਕੇ ਸਮੇਂ ਦੀ ਹਰੇਕ ਗੱਲ ਨੂੰ ਧਿਆਨ ‘ਚ ਰੱਖਦਿਆਂ ਉਸ ਵੇਲੇ ਦੀਆਂ ਕਾਰਾਂ, ਜੀਪਾਂ ਮੋਟਰਸਾਇਕਲ ਅਤੇ ਉਸ ਵੇਲੇ ਦੇ ਪਹਿਰਾਵੇ ਵੱਲ ਵਿਸ਼ੇਸ ਧਿਆਨ ਦਿੱਤਾ ਗਿਆ ਹੈ। ਫ਼ਿਲਮ ਦੀ ਕਹਾਣੀ ਐਕਸ਼ਨ ਦੇ ਨਾਲ-ਨਾਲ ਕਾਮੇਡੀ ਅਤੇ ਰੁਮਾਂਸ ਦਾ ਹੀ ਹਿੱਸਾ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦੀ ਨਾਇਕਾ ਇਹਾਨਾ ਢਿੱਲੋਂ ਹੈ। ‘ਬਲੈਕੀਆ’ 1975 ਦੇ ਸਮਿਆਂ ਦੀ ਕਹਾਣੀ ਹੈ ਜਦ ਸਰਹੱਦੀ ਖੇਤਰਾਂ ਵਿੱਚ ਸੋਨੇ, ਚਾਂਦੀ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਦੀ ਸਮੱਗਲਿੰਗ ਜ਼ੋਰਾਂ ‘ਤੇ ਸੀ। ਇਸ ਫ਼ਿਲਮ ਦਾ ਨਾਇਕ ਵੀ ਇਸ ਧੰਦੇ ਦੀ ਦਲਦਲ ਵਿੱਚ ਧਸਿਆ ਹੋਇਆ ਹੈ, ਜਿੱਥੋ ਉਹ ਨਿੱਕਲਣਾ ਚਾਹੁੰਦਾ ਹੈ। ਫ਼ਿਲਮ ਦੀ ਕਹਾਣੀ ਦੇ ਵੱਖ ਵੱਖ ਪਹਿਲੂ ਹਨ ਜੋ ਕਾਮੇਡੀ,ਰੁਮਾਂਸ ਅਤੇ ਐਕਸ਼ਨ ਦੇ ਨਾਲ ਜੁੜੇ ਹੋਏ ਹਨ। ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਏਕਤਾ ਬੀ ਪੀ ਸਿੰਘ, ਰਾਣਾ ਜੰਗ ਬਹਾਦਰ,ਰੂਬੀ ਅਟਵਾਲ, ਸੰਜੂ ਸੰਲੌਕੀ,ਅਰਸ਼ ਹੁੰਦਲ,ਤਰਸੇਮ ਪੌਲ, ਕੁਮਾਰ ਜੌਹਨ, ਰਵਿੰਦਰ ਮੰਡ, ਪ੍ਰਮੋਦ ਬੱਬੀ, ਨਗਿੰਦਰ ਗੱਖੜ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ। ਨਿਰਦੇਸ਼ਕ ਸੁਖਮੰਦਰ ਧੰਜਲ ਨੈ ਦਿੱਤਾ ਹੈ। ਫ਼ਿਲਮ ਦਾ ਸਹਾਇਕ ਨਿਰਦੇਸ਼ਕ ਜੱਸੀ ਮਾਨ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਿਤ ਹੋਵੇਗੀ।

86 Comments

Leave a Reply