Music

ਉੱਚ ਕੋਟੀ ਦੇ ਪੰਜਾਬੀ ਸੱਭਿਆਚਾਰਕ ਮੇਲਿਆਂ 'ਚ ਵੱਡਾ ਨਾਂਅ 'ਮੇਲਾ ਕਠਾਰ ਦਾ'

ਪਾਲੀਵੁੱਡ ਪੋਸਟ- ਪੰਜਾਬ ਦੀ ਧਰਤੀ ਪੀਰਾਂ-ਫਕੀਰਾਂ, ਸੰਤਾਂ ਮਹਾਤਮਾ ਤੇ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿੱਥੇ-ਜਿੱਥੇ ਵੀ ਇਨਾਂ ਮਹਾਂਪੁਰਸ਼ਾਂ ਦੀ ਚਰਨ ਛੂਹ ਪ੍ਰਾਪਤੀ ਹੋਈ ਹੈ ਉਹ ਥਾਂਵਾਂ ਇਤਿਹਾਸਿਕ ਬਣੀਆਂ ਹਨ ਤੇ ਉਥੇ ਮੁੱਢ ਤੋਂ ਹੀ ਮੇਲੇ ਲੱਗਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵੀ ਇਨਾਂ ਸਥਾਨਾਂ ਚੋਂ ਇਕ ਹੈ ਜੋ ਕਿ ਨਾਮ ਦੀ ਕਮਾਈ ਵਾਲੀ ਸੱਚੀ ਰੂਹ ਬਾਬਾ ਨਬੀ ਬਖਸ਼ ਨਾਲ ਸਬੰਧਿਤ ਹੈ। ਇਸ ਸਥਾਨ ਤੇ ਹਰ ਸਾਲ ਵੱਡਾ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨਮਸਤਕ ਹੁੰਦੀਆਂ ਹਨ।ਇਸ ਮੇਲੇ ਦੌਰਾਨ ਭਾਨਾ ਐੱਲ.ਏ ਪ੍ਰੋਡਿਊਸਰ ਏ.ਬੀ. ਪ੍ਰੋਡਕਸ਼ਨ ਵਲੋਂ ਬਹੁਤ ਸੁਚੱਜੇ ਢੰਗ ਨਾਲ ਇਕ ਵੱਡਾ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ ਜਿੱਥੇ ਪੰਜਾਬ ਦੇ ਸਟਾਰ ਗਾਇਕ ਆਪਣੀ ਹਾਜ਼ਰੀ ਭਰਦੇ ਹੋਏ ਗਾਇਕੀ ਦੇ ਜੌਹਰ ਦਿਖਾਉਦੇਂ ਹਨ।ਜ਼ਿਕਰਯੋਗ ਹੈ ਕਿ ਇਹ ਮੇਲਾ ਪੰਜਾਬ ਦੇ ਉੱਚ ਚੋਟੀ ਦੇ ਸੱਭਿਆਚਾਰਕ ਮੇਲਿਆਂ ‘ਚ ਪਹਿਲੇ ਸਥਾਨ ਤੇ ਹੈ ਜਿਥੇ ਹਰ ਸਾਲ ੩ ਦਰਜਨ ਦੇ ਕਰੀਬ ਵੱਡੇ ਨਾਮੀ ਕਲਾਕਾਰ ਆਪਣੀ ਹਾਜ਼ਰੀ ਭਰਦੇ ਹਨ। ਮੇਲਾ ਕਠਾਰ ਦਾ ਹੁਣ ਆਪਣੇ 22ਵੇਂ ਸਾਲ ਵਿਚ ਪਹੁੰਚ ਗਿਆ ਹੈ ਜੋ ਕਿ ਆਗਾਮੀ 13 ‘ਤੇ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਪੰਜਾਬ ਦੇ ਸੁਪਰ ਸਟਾਰ ਗਾਇਕ ਸਿੱਧੂ ਮੂਸੇਵਾਲਾ, ਗਾਇਕ ਤੇ ਨਾਇਕ ਗਿੱਪੀ ਗਰੇਵਾਲ, ਸਰਦੂਲ ਸਿੰਕਦਰ, ਜੱਸ ਬਾਜਵਾ, ਸਿੰਘਾ, ਗੀਤਾ ਜ਼ੈਲਦਾਰ, ਪ੍ਰੀਤ ਹਰਪਾਲ, ਜੋਰਡਨ ਸੰਧੂ, ਅਫਸਾਨਾ ਖਾਨ, ਸੁਨੰਦਾ ਸ਼ਰਮਾ, ਮੰਨਤ ਨੂਰ, ਸਲੀਨਾ ਸ਼ੈਲੀ, ਰਮਨੀਕ ਸਿਮਰਤ, ਡੌਲੀ ਸ਼ਾਹ, ਅਲੀਸਾ, ਸੰਗਰਾਮ, ਜੈਲੀ, ਰਣਜੀਤ ਮਣੀ, ਗਗਨ ਥਿੰਦ, ਹੈਪੀ ਮਨੀਲਾ, ਹਿੰਮਤ ਸੰਧੂ, ਸਰਦਾਰ ਅਲੀ, ਜਾਕਿਰ ਹੂਸੇਨ, ਖੁਦਾ ਬਖਸ਼, ਰਣਵੀਰ, ਬੇਅੰਤ ਦੁਸਾਂਝ, ਸਿੰਕਦਰ ਸਲੀਮ ਅਤੇ ਜੋਬਨ ਘੁੰਮਣ ਆਦਿ ਤਿੰਨ ਦਰਜਨ ਦੇ ਕਰੀਬ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਦੱਸ ਦਈਏ ਕਿ ਪਿੰਡ ਕਠਾਰ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਤੇ ਸਥਿਤ ਹੈ।