ArticlesUpcoming Movies

ਇਮੇਜਿਜ਼ ਇੰਟਰਨੈਸ਼ਨਲ ਵੱਲੋਂ 'ਸਿੰਗਾ' ਤੇ 'ਨਵਨੀਤ ਕੌਰ ਢਿੱਲੋਂ' ਦੀ ਨਵੀਂ ਪੰਜਾਬੀ ਫਿਲਮ "ਉੱਚੀਆਂ ਉਡਾਰੀਆਂ" ਦਾ ਐਲਾਨ

ਪਾਲੀਵੁੱਡ ਪੋਸਟ-ਇਮੇਜਿਜ਼ ਇੰਟਰਨੈਸ਼ਨਲ ਨੇ ‘ਸਿੰਗਾ’ ਅਤੇ ‘ਨਵਨੀਤ ਕੌਰ ਢਿੱਲੋਂ’ ਦੇ ਨਾਲ ਆਪਣੇ ਨਵੇਂ ਪ੍ਰੋਜੈਕਟ ‘ਉੱਚੀਆਂ ਉਡਾਰੀਆਂ’ ਦੀ ਘੋਸ਼ਣਾ ਕਰਨ ਲਈ ਇੱਕ ਸ਼ਾਨਦਾਰ ਲਾਂਚ ਈਵੈਂਟ ਦਾ ਆਯੋਜਨ ਕੀਤਾ। ਆਮ ਤੌਰ ‘ਤੇ, ਲਾਂਚ ਪਾਰਟੀਆਂ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਅਤੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਫਿਲਮ ਦੀ ਘੋਸ਼ਣਾ ਵੱਡੇ ਪੱਧਰ ‘ਤੇ ਕਰਨ ਲਈ, ਨਿਰਮਾਤਾਵਾਂ ਨੇ ਘੋਸ਼ਣਾ ਵਾਲੇ ਦਿਨ ਸ਼ਾਨਦਾਰ ਲਾਂਚ ਪਾਰਟੀ ਦਾ ਆਯੋਜਨ ਕੀਤਾ। ਸਿੰਗਾ, ਨਵਨੀਤ ਕੌਰ ਢਿੱਲੋਂ, ਨਿਰਮਲ ਰਿਸ਼ੀ, ਬਨਿੰਦਰ ਬਨੀ, ਪ੍ਰਕਾਸ਼ ਗੜੂ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਰਵਿੰਦਰ ਮੰਡ, ਜਸਵੰਤ ਸਿੰਘ ਰਾਠੌਰ, ਰਾਜ ਧਾਲੀਵਾਲ, ਸਮਰ ਕਤਿਆਣ, ਹਰੀਸ਼ ਕਾਲੜਾ ਸਮੇਤ ਸਮੁੱਚੀ ਸਟਾਰ ਕਾਸਟ, ਨਿਰਮਾਤਾ, ਨਿਰਦੇਸ਼ਕ, ਕਰੂ ਮੈਂਬਰ ਪਾਰਟੀ ਵਿੱਚ ਸ਼ਾਮਲ ਹੋਏ। ਇਹ ਸਮਾਗਮ ਬਹੁਤ ਹਿੱਟ ਰਿਹਾ ਕਿਉਂਕਿ ਸਿੰਗਾ ਦੇ ਪ੍ਰਸ਼ੰਸਕ ਆਪਣੇ ਪਸੰਦੀਦਾ ਸਟਾਰ ਦੁਆਰਾ ਇੱਕ ਹੋਰ ਫਿਲਮ ਦੇ ਐਲਾਨ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ ਅਤੇ ਕਹਾਣੀ ਬਾਰੇ ਹੋਰ ਜਾਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।ਫਿਲਮ ‘ਸੁਖਜਿੰਦਰ ਸਿੰਘ ਬੱਬਲ’ ਦੁਆਰਾ ਲਿਖੀ ਗਈ ਹੈ, ਵੀਰੇਂਦਰ ਭੱਲਾ’ ਦੁਆਰਾ ਨਿਰਮਿਤ ਹੈ ਅਤੇ ਸਹਾਇਕ ਨਿਰਦੇਸ਼ਕ ‘ਮੁਹੰਮਦ ਦਿਲਸ਼ਾਦ’ ਦੇ ਨਾਲ ‘ਇਮਰਾਨ ਸ਼ੇਖ’ ਦੁਆਰਾ ਫਿਲਮ ਨਿਰਦੇਸ਼ਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਮਰਾਨ ਸ਼ੇਖ ਨੇ ਨਾਢੂ ਖਾਂ ਅਤੇ ਬਿਗ ਡੈਡੀ ਦਾ ਨਿਰਦੇਸ਼ਨ ਕੀਤਾ ਹੈ ਅਤੇ ਜਲਦੀ ਹੀ ਫਿਲਮ ‘ਸਯੋਨੀ’ 2022 ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਐਡਿਟਿੰਗ ‘ਬੰਟੀ ਨਾਗੀ’, ਜੋ ਬਾਲੀਵੁੱਡ ਦਾ ਵੱਡਾ ਨਾਮ ਹੈ, ਦੁਆਰਾ ਕੀਤੀ ਜਾਵੇਗੀ, ਜਿਸ ਨੇ ਸੂਰਿਆਵੰਸ਼ੀ, ਗੋਲਮਾਲ, ਗੋਲਮਾਲ ਅਗੇਨ  ਵਰਗੀਆਂ ਹੋਰ ਕਈ ਬਲਾਕਬਸਟਰ ਬਾਲੀਵੁੱਡ ਫਿਲਮਾਂ ਐਡਿਟ ਕੀਤੀਆਂ ਹਨ। ਫਿਲਮ ਦਾ ਸੰਗੀਤ ‘ਗੌਰਵ ਦੇਵ ਅਤੇ ਕਾਰਤਿਕ ਦੇਵ’ ਵੱਲੋਂ ਦਿੱਤਾ ਜਾਵੇਗਾ ਅਤੇ ਡੀ.ਓ.ਪੀ ‘ਸੋਨੀ ਸਿੰਘ’ ਦੁਆਰਾ ਦਿੱਤਾ ਜਾਵੇਗਾ।ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਦਿਲਕਸ਼ ਗੀਤਾਂ ਨਾਲ ਵੱਡਾ ਨਾਮ ਬਣਾਉਣ ਤੋਂ ਬਾਅਦ, ਸਿੰਗਾ ਆਪਣੀ ਅਦਾਕਾਰੀ ਦੇ ਹੁਨਰ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ‘ਚ ਮੁੱਖ ਕਲਾਕਾਰ ਕਿਸ ਤਰ੍ਹਾਂ ਦੀ ਉਚੀਆਂ ਉਡਾਰੀਆਂ ਕਰਨਗੇ। ਫਿਲਹਾਲ, ਸਿਰਫ ਸਿਰਲੇਖ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਫਿਲਮ ਦਾ ਸਿਰਲੇਖ ਪ੍ਰਸ਼ੰਸਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਕੀ ਫਿਲਮ ਉੱਚੀਆਂ ਉਡਾਰੀਆਂ ਦੇ ਕਲਾਕਾਰਾਂ ਨੂੰ ਪਿਆਰ ਵਿੱਚ, ਕੈਰੀਅਰ ਵਿੱਚ ਸਫਲਤਾ ਜਾਂ ਵਿਦੇਸ਼ ਵਿੱਚ ਵਸਣ ਦੇ ਸੁਪਨੇ ਦੀ ਉੱਚੀ ਉਡਾਰੀ ਮਿਲੇਗੀ। ਖੈਰ, ਇਸ ਹਾਈ ਐਂਡ ਲਾਂਚ ਪਾਰਟੀ ਤੋਂ ਬਾਅਦ, ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਵੱਡੇ ਬਜਟ ਦੀ ਫਿਲਮ ਵੀ ਬਹੁਤ ਹਿੱਟ ਹੋਵੇਗੀ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਜ਼ਰੂਰ ਖਰੀ ਉਤਰੇਗੀ।

ਹਰਜਿੰਦਰ ਸਿੰਘ

 

 

Leave a Reply