Movie News

ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਇਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ ਦੇਵ ਖਰੌੜ ਦੀ ਫ਼ਿਲਮ 'ਜ਼ਖਮੀ'

ਪਾਲੀਵੁੱਡ ਪੋਸਟ- ਪੰਜਾਬੀ ਸਿਨੇਮਾ ਦੇ ਐਕਸ਼ਨ ਹੀਰੋ ਵਜੋਂ ਜਾਣੇ ਜਾਂਦੇ ਦੇਵ ਖਰੌੜ ਤੇ ਆਦਾਕਾਰਾ ਅੰਚਲ ਸਿੰਘ ਸਟਾਰਰ ਫ਼ਿਲਮ ‘ਜ਼ਖਮੀ’ ਇਸੇ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਰਿਲੀਜ਼ ਹੋਵੇਗੀ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਜਿਨ੍ਹਾਂ ਥਿਏਟਰਾਂ ‘ਚ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਨ੍ਹਾਂ ਦੀ ਜਾਣਕਾਰੀ ਦੇਵ ਖਰੌੜ ਤੇ ਆਦਾਕਾਰਾ ਅੰਚਲ ਸਿੰਘ ਨੇ ਆਪਣੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ।ਇਥੇ ਤਸਵੀਰਾਂ ‘ਚ ਉਕਤ ਥਿਏਟਰਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।

ਦੱਸ ਦਈਏ ਕਿ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਓਮ ਜੀ ਸਟਾਰ ਸਟੂਡੀਓਜ਼ ਅਤੇ ਬੀਨੂੰ ਢਿੱਲੋਂ ਪ੍ਰੋਡਕਸ਼ਨ ਬੈਨਰ ਹੇਠ ਬਣੀ ਇਹ ਫਿਲਮ ਐਕਸ਼ਨ ਦੇ ਨਾਲ-ਨਾਲ ਪਰਿਵਾਰ ਦੀ ਅਹਿਮੀਅਤ ਨੂੰ ਵੀ ਦਰਸਾਉਂਦੀ ਹੈ ਜੋ ਕਿ ਇਕ ਪਰਿਵਾਰਿਕ ਕਹਾਣੀ ਨਾਲ ਸਬੰਧਿਤ ਹੈ ਕਿ ਕਿਵੇਂ ਇਕ ਆਮ ਆਦਮੀ ਨੂੰ ਆਪਣੇ ਪਰਿਵਾਰ ਲਈ ਹਥਿਆਰ ਚੁੱਕਣੇ ਪੈਂਦੇ ਹਨ।ਲੇਖਕ ਨਿਰਦੇਸ਼ਕ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਆਦਾਕਾਰ ਦੇਵ ਖਰੋੜ ਤੇ ਹੀਰੋਇਨ ਅੰਚਲ ਸਿੰਘ ਤੋਂ ਇਲਾਵਾ ਬੇਬੀ ਤੇਜੂ ਪੋਪਲੀ, ਲੱਖਾ ਲਹਿਰੀ, ਸਵਿੰਦਰ ਵਿੱਕੀ, ਗੁਰਿੰਦਰ ਡਿੰਪੀ,ਸੰਜੂ ਸੋਲੰਕੀ,ਰਾਮ ਔਜਲਾ, ਜੱਗੀ ਧੂਰੀ, ਕਰਮਜੀਤ ਬਰਾੜ, ਅਮਨ ਸੁਤਧਾਰ, ਮਨਜੀਤ ਸਿੰਘ ਆਦਿ ਕਲਾਕਾਰ ਨਜ਼ਰ ਆਉਣਗੇ।