Music

ਆਰ ਦੀਪ ਰਮਨ ਦਾ ਨਵਾਂ ਗੀਤ “ਮਹਿੰਗੇ ਨਖਰੇ” ਹੋਿੲਆ ਲੋਕਪ੍ਰਿਯ

ਚੰਡੀਗੜ੍ਹ – ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਲਿਸ਼ਕਾਰਾ ਅਤੇ ਹੋਰ ਪ੍ਰੋਗਰਾਮਾਂ ਜਰੀਏ ਦੇਸ਼ਾਂ ਵਿਦੇਸ਼ਾਂ ‘ਚ ਬਤੌਰ ਮੰਚ ਸੰਚਾਲਿਕਾ ਪ੍ਰਸਿੱਧੀ ਖੱਟਣ ਵਾਲੀ ਪ੍ਰਸਿੱਧ ਗਾਇਕਾ ਆਰ ਦੀਪ ਰਮਨ ਦੀ ਆਵਾਜ਼ ਵਿੱਚ ਵਾਇਟ ਹਿੱਲ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਨਵੇਂ ਗੀਤ “ਮਹਿੰਗੇ ਨਖਰੇ” ਨੂੰ ਸ੍ਰੋਤਿਆਂ ਵਲੋਂ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਗੀਤ ਨੂੰ ਨਾਮਵਰ ਮਿਊਜ਼ਿਕ ਕੰਪਨੀ ਵਾਇਟ ਹਿੱਟ ਮਿਊਜ਼ਿਕ ਵਲੋਂ ਵੱਡੇ ਪੱਧਰ ਤੇ ਯੂ-ਟਿਊਬ ਤੋਂ ਇਲਾਵਾ ਪੰਜਾਬੀ ਦੇ ਕਈ ਚੈਨਲਾਂ ਤੇ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੀਤਕਾਰ ਕਮਲ ਵੱਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਗੀਤ ਦਾ ਮਿਊਜ਼ਿਕ ਡੀ. ਸੰਨਜ਼ ਨੇ ਦਿੱਤਾ ਹੈ ਜਦਕਿ ਵੀਡੀਓ ਫਿਲਮਾਂਕਣ ਤੇਜੀ ਗੈਰੀ ਸੰਧੂ ਵਲੋਂ ਸ਼ੂਟ ਕੀਤਾ ਗਿਆ ਹੈ। ਗਾਇਕਾ ਆਰ ਦੀਪ ਰਮਨ ਨੇ ਗੱਲਬਾਤ ਕਰਦਿਆਂ ਕਿਹਾ ਉਹ ਆਪਣੇ ਸ੍ਰੋਤਿਆਂ ਦੇ ਹਮੇਸਾਂ ਰਿਣੀ ਰਹੇਗੀ ਜੋ ਉਸਦੀ ਆਵਾਜ਼ ਵਿੱਚ ਆਏ ਹਰ ਇੱਕ ਗੀਤ ਨੂੰ ਮਣਾਂ-ਮੂੰਹੀਂ ਪਿਆਰ ਦੇ ਕੇ ਨਿਵਾਜਦੇ ਹਨ।

Leave a Reply