Music

'ਅੰਤਰਰਾਸ਼ਟਰੀ ਦਿੜ੍ਹਬਾ ਕਬੱਡੀ ਕੱਪ' ਸਬੰਧੀ ਸਟਿੱਕਰ ਸੁਖਬੀਰ ਸਿੰਘ ਬਾਦਲ ਵਲੋਂ ਰਿਲੀਜ਼

ਪਾਲੀਵੁੱਡ ਪੋਸਟ- 47ਵਾਂ ਦੋ ਰੋਜ਼ਾ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਆਗਾਮੀ 9 ਅਤੇ 10 ਫਰਵਰੀ ਨੂੰ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਕਰਨ ਘੁਮਾਣ ਕਨੇਡਾ ਦੀ ਅਗਵਾਈ ਹੇਠ ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਸਟਿੱਕਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਖੁਦ ਰਿਲੀਜ਼ ਕੀਤਾ ਗਿਆ ਹੈ।ਕਬੱਡੀ ਕੱਪ ਸਬੰਧੀ ਗੱਲਬਾਤ ਕਰਦਿਆਂ ਕਰਨ ਘੁਮਾਣ ਕਨੇਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਕਬੱਡੀ ਕੱਪ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਉਨਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਕਬੱਡੀ ਖੇਡਣ ਲਈ ਜਿਥੇ ਦੇਸ਼ ਭਰ ਤੋਂ ਨਾਮੀ ਅਕੈਡਮੀਆਂ ਅਤੇ ਇੰਟਰਨੈਸ਼ਨਲ ਖਿਡਾਰੀ ਪਹੁੰਚ ਰਹੇ ਹਨ ਉਥੇ ਦਰਸ਼ਕਾਂ ਦੇ ਮੰਨੋਰੰਜਨ ਲਈ 9 ਫਰਵਰੀ ਸ਼ਾਮ ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਤੇ 10 ਫਰਵਰੀ ਨੂੰ ਗਾਇਕ ਬੱਬੂ ਮਾਨ ਆਪਣੇ ਖੁੱਲ੍ਹੇ ਅਖਾੜੇ ਰਾਹੀਂ ਦਰਸਕਾਂ ਦਾ ਮਨੋਰੰਜਨ ਕਰਨਗੇ।ਇਸ ਮੌਕੇ ਹਲਕਾ ਦਿੜ੍ਹਬਾ ਇੰਚਾਰਜ ਗੁਲਜ਼ਾਰੀ ਮੂਨਕ, ਸਰਪੰਚ ਤਾਰੀ ਮਾਨ ਬਘਰੋਲ, ਸਤਿਗੁਰ ਘੁਮਾਣ, ਪੰਕਜ ਬਾਂਸਲ, ਬਲਕਾਰ ਸਿੰਘ ਘੁਮਾਣ, ਗੁਰਦੇਵ ਸਿੰਘ ਮੌੜ, ਰਿੰਕਾ ਢੰਡੋਲੀ, ਨਿੱਕਾ ਘੁਮਾਣ, ਸਤਨਾਮ ਸਿੰਘ ਮਾਨ, ਰਾਮਾ ਐਮ ਸੀ, ਭਿੰਦਾ ਘੁਮਾਣ, ਲਾਡੀ ਮੂਣਕ ਅਤੇ ਰਾਮ ਮਾਨ ਆਦਿ ਵੀ ਹਾਜ਼ਰ ਸਨ।