FeaturedMovie News

'ਅੜਬ ਮੁਟਿਆਰ' ਬਣ ਕੇ ਆ ਰਹੀ ਸੋਨਮ ਬਾਜਵਾ

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ ‘ਮੁਕਲਾਵਾ’ ਦੀ ਵੱਡੀ ਸਫ਼ਲਤਾ ਤੋਂ ਬਾਅਦ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਹੁਣ ਆਪਣੀ ਨਵੀਂ ਫ਼ਿਲਮ ‘ਅੜਬ ਮੁਟਿਆਰਾਂ’ ਲੈ ਕੇ ਆਏ ਹਨ। ਸੋਨਮ ਬਾਜਵਾ ਨੂੰ ਦਰਸ਼ਕਾਂ ਨੇ ਜ਼ਿਆਦਤਰ ਐਮੀ ਵਿਰਕ ਨਾਲ ਪਰਿਵਾਰਕ ਕਿਰਦਾਰਾਂ ਵਿੱਚ ਹੀ ਵੇਖਿਆ ਹੈ ਜਦਕਿ ਇਸ ਔਰਤ ਪ੍ਰਧਾਨ ਫ਼ਿਲਮ ਵਿੱਚ ਦਰਸ਼ਕ ਸੋਨਮ ਬਾਜਵਾ ਨੂੰ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਿਲਕੁੱਲ ਹਟਵੇਂ, ਇੱਕ ਬੜੇ ਹੀ ਘੈਂਟ ਅਤੇ ਰੋਹਬਦਾਰ ਕਿਰਦਾਰ ਵਿੱਚ ਵੇਖਣਗੇ।
‘ਵਾਈਟ ਹਿੱਲ ਸਟੂਡੀਓ’ ਅਤੇ ਤਾਓ ਚੇਨ ਮੋਸ਼ਨ ਪਿਕਚਰਜ਼ ਦ ਬੈਨਰ ਹੇਠ ਬਣੀ ਇਹ ਫ਼ਿਲਮ ਅਜੋਕੇ ਸਮਾਜ ਵਿੱਚ ਔਰਤ ਦੇ ਵਿਅੱਕਤੀਤੱਵ ਪਹਿਲੂਆਂ ਦੀ ਪੇਸ਼ਕਾਰੀ ਕਰਦੀ, ਅੰਤਰਜਾਤੀ ਵਿਆਹਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ, ਸਤਿਕਾਰ ਭਾਵਨਾ ਦੀ ਗੱਲ ਕਰਦੀ ਵਿਅੰਗਮਈ ਪਰਿਵਾਰਕ ਕਹਾਣੀ ਹੈ ਜੋ ਸਾਡੇ ਸਮਾਜ ਦੇ ਕੌੜੇ ਸੱਚ ਤੋਂ ਪਰਦਾ ਚੁੱਕੇਗੀ। ਇਸ ਫਿਲਮ ਵਿੱਚ ਨਿੰਜਾ ਸੋਨਮ ਬਾਜਵਾ, ਅਜੇ ਸਰਕਾਰੀਆ ਮਹਿਰੀਨ ਪੀਰਜਾਦਾ, ਬੀ ਐੱਨ ਸ਼ਰਮਾ, ਸੁਦੇਸ਼ ਲਹਿਰੀ, ਉਪਾਸਨਾ ਸਿੰਘ, ਨਵਨੀਤ ਨਿਸ਼ਾਨ, ਮਾਇਰਾ ਸਿੰਘ ਇੰਦਰਪਾਲ ਅਤੇ ਰਾਜੀਵ ਮਹਿਰਾ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਨੇ ਦਿੱਤਾ ਹੈ। ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਸਿੱਧੂ ਮੂਸੇਵਾਲਾ ਦੇ ਗੀਤਾਂ ਕਰਕੇ ਫਿਲਮ ਦਾ ਸੰਗੀਤ ਪਹਿਲਾਂ ਹੀ ਕਾਫ਼ੀ ਚਰਚਾ ਵਿੱਚ ਹੈ। ਯਕੀਨਣ ਇਹ ਫਿਲਮ ‘ਗੁੱਡੀਆਂ ਪਟੌਲੇ’ ਵਾਂਗ ਸੋਨਮ ਬਾਜਵਾ ਦੇ ਫ਼ਿਲਮੀ ਕੈਰੀਅਰ ਨੂੰ ਇੱਕ ਨਵਾਂ ਮੋੜ ਦੇਵੇਗੀ। ਸੋਨਮ ਬਜਵਾ ਪਹਿਲੀ ਵਾਰ ਅੰਬਰਸਰੀ ਅੜਬ ਮੁਟਿਆਰ ‘ਬੱਬੂ ਬੈਂਸ’ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਫਿਲਮ ਦਾ ਵਿਸ਼ਾ ਕਾਮੇਡੀ ਅਧਾਰਤ ਮਨੋਰੰਜਨ ਭਰਪੂਰ ਹੈ। 18 ਅਕਤੂਬਰ ਨੂੰ ਇਹ ਫ਼ਿਲਮ ਦੇਸ਼-ਵਿਦੇਸਾਂ ਵਿੱਚ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

Leave a Reply