Movie News

ਅਜੋਕੀ ਨੌਜਵਾਨ ਪੀੜੀ ਦੀ ਕਹਾਣੀ ਨੂੰ ਪਰਦੇ ਤੇ ਪੇਸ਼ ਕਰੇਗੀ ਫਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ'

ਪਾਲੀਵੁੱਡ ਪੋਸਟ- ਕਾਮੇਡੀ ਤੋਂ ਬਾਅਦ ਹੁਣ ਐਕਸ਼ਨ ਫਿਲਮਾਂ ਨੇ ਪੰਜਾਬੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। 8 ਨਵੰਬਰ ਨੂੰ ਰਿਲੀਜ਼ ਹੋ ਰਹੀ ਸ਼ੁਕਲ ਸ਼ੋਅਵਿੱਜ ਅਤੇ ਯੂ ਬੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ-ਨਿਰਦੇਸ਼ਕ ਸਾਗਰ ਐੱਸ ਸਰਮਾ ਦੀ ਫ਼ਿਲਮ ‘ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ ਜੋ ਨੌਜਵਾਨਾਂ ‘ਚ ਹਥਿਆਰ ਰੱਖਣ ਦੇ ਸ਼ੌਂਕ ਸਦਕਾ ਕੁਰਾਹੇ ਪਈਆ ਜ਼ਿੰਦਗੀਆਂ ਅਤੇ ਸਮਾਜਿਕ ਹਾਲਾਤਾਂ ਦੀ ਗੱਲ ਕਰਦੀ ਇੱਕ ਅਰਥਭਰਪੂਰ ਫ਼ਿਲਮ ਹੈ।
ਹਥਿਆਰਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦੀ ਸਾਡੇ ਸਮਾਜ ਨੇ ਹਮੇਸਾਂ ਹੀ ਵਿਰੋਧਤਾ ਕੀਤੀ ਹੈ ਜਦਕਿ ਇਹ ਫ਼ਿਲਮ ਅਜਿਹੇ ਸਮਾਜ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਇੱਕ ਮਨੋਰੰਜਨ ਭਰਪੂਰ ਫਿਲਮ ਹੈ ਜੋ ਅੱਜ ਦੇ ਨੌਜਵਾਨ ਵਰਗ ਨੂੰ ਇੱਕ ਵੱਡਾ ਮੈਸ਼ਜ ਦਿੰਦੀ ਹੈ। ਇਸ ਫਿਲਮ ਦੀ ਕਹਾਣੀ ਤੇ ਡਾਇਲਾਗ ਕੁਮਾਰ ਅਜੇ ਨੇ ਲਿਖੇ ਹਨ ਤੇ ਸਕਰੀਨ ਪਲੇਅ ਸਾਗਰ ਸ਼ਰਮਾਂ ਨੇ ਲਿਖਿਆ ਹੈ। ਫ਼ਿਲਮ ਦੇ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਨੇ ਦੱਸਿਆ ਕਿ ਇਹ ਫ਼ਿਲਮ ਚਾਰ ਆਮ ਨੌਜਵਾਨ ਦੋਸਤਾਂ ਦੀ ਕਹਾਣੀ ਹੈ ਜੋ ਹੋਰਨਾਂ ਵਾਂਗ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹਨ ਪ੍ਰੰਤੂ ਅਜਿਹੇ ਕਿਹੜੇ ਹਾਲਾਤਾਂ ਵਿੱਚ ਹੱਥ ਹਥਿਆਰਾਂ ਵੱਲ ਵੱਧਦੇ ਹਨ? ਇਸ ਫਿਲਮ ਰਾਹੀਂ ਸਾਡੇ ਸਮਾਜ ਦੇ ਅਨੇਕਾਂ ‘ਕਿਰਦਾਰ’ ਪਰਦੇ ‘ਤ ਨਜ਼ਰ ਆਉਣਗੇ।
ਅਜੋਕੀ ਨੌਜਵਾਨ ਪੀੜੀ ਦੀ ਕਹਾਣੀ ਦਰਸ਼ਾਉਂਦੀ ਇਸ ਫਿਲਮ ਵਿੱਚ ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ,ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਸਤਵੰਤ ਕੌਰ,ਗੋਲਡੀ ਖੁਰਾਣਾ ਅਤੇ ਪੂਨਮ ਸੂਦ ਨੇ ਅਹਿਮ ਕਿਰਦਾਰ ਨਿਭਾਏ ਹਨ। ਬਾਲੀਵੁੱਡ ਦੇ ਨਾਮਵਰ ਸਿਨਮੇਟੋਗ੍ਰਾਫ਼ਰ ਮਹੇਸ਼ ਸਰੋਜਨੀ ਰਾਜਨ ਨੇ ਫਿਲਮ ਦੇ ਹਰੇਕ ਦ੍ਰਿਸ਼ ਨੂੰ ਬਾਲੀਵੱਡ ਤਕਨੀਕ ਨਾਲ ਕੈਮਰੇ ‘ਚ ਉਤਾਰਿਆ ਹੈ। ਫ਼ਿਲਮ ਦਾ ਸੰਗੀਤ ਜੱਗੀ ਸਿੰਘ, ਤਰੁਣ ਰਿਸ਼ੀ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਮੁੰਨਾ ਸ਼ੁਕਲ, ਜੈਅੱਸ ਪਟੇਲ, ਸਿਖ਼ਾ ਸ਼ਰਮਾ, ਸਾਗਰ ਐੱਸ ਸ਼ਰਮਾ ਅਤੇ ਸੰਜੀਵ ਸੈਣੀ ਹਨ।
Êਜਿਕਰਯੋਗ ਹੈ ਕਿ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਏ ਸਾਗਰ ਸ਼ਰਮਾ ਹਮੇਸ਼ਾ ਹੀ ਸਮਾਜਿਕ ਦਾਇਰੇ ਦੀਆਂ ਚੰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਹਨ। ਇਸ ਫਿਲਮ ਰਾਹੀਂ ਉਨਾਂ ਨੌਜਵਾਨਾਂ ਦੇ ਅਹਿਮ ਮੁੱਦੇ ਨੂੰ ਛੋਹਿਆ ਹੈ। ਫਿਲਮ ਦੇ ਕਿਰਦਾਰਾਂ ਬਾਰੇ ਗੱਲ ਕਰਦਿਆਂ ਸਾਗਰ ਸ਼ਰਮਾ ਨੇ ਕਿਹਾ ਇਸ ਫਿਲਮ ਵਿੱਚ ਮੇਰੇ ਸਾਰੇ ਹੀ ਐਕਟਰਾਂ ਕਮਾਲ ਦੀ ਅਦਾਕਾਰੀ ਕੀਤੀ ਹੈ। ਸਾਰੇ ਹੀ ਵਧੀਆ ਹਨ ਪਰ ਇਹ ਕਿੰਨੇ ਕੁ ਵਧੀਆ ਹਨ ? ਇਹ ਦਰਸ਼ਕ ਸਿਨੇਮਿਆ ਘਰਾਂ ਵਿੱਚ 8 ਨਵੰਬਰ ਨੂੰ ਜਾ ਕੇ ਆਪ ਵੇਖਣਗੇ। ਹਰੇਕ ਅਦਾਕਾਰ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਸਿੱਦਤ ਨਾਲ ਨਿਭਾਇਆ ਹੈ, ਜੋ ਫਿਲਮ ਦੀ ਜਿੰਦ ਜਾਨ ਬਣੇ ਹਨ। ਸਾਨੂੰ ਆਸ ਹੈ ਕਿ ਚੰਗਾ ਸਿਨੇਮਾ ਵੇਖਣ ਵਾਲੇ ਦਰਸ਼ਕਾਂ ਦੀ ਪਸੰਦ ‘ਤੇ ਇਹ ਫ਼ਿਲਮ ਖਰੀ ਉੱਤਰੇਗੀ।

Leave a Reply